6 ਸੈਂਟੀਮੀਟਰ ਲੰਬੀ 'ਪੂਛ' ਨਾਲ ਪੈਦਾ ਹੋਈ ਬੱਚੀ, ਡਾਕਟਰ ਵੀ ਹੋਏ ਹੈਰਾਨ (ਤਸਵੀਰਾਂ)
Sunday, Nov 27, 2022 - 01:36 PM (IST)
ਮੈਕਸੀਕੋ ਸਿਟੀ (ਬਿਊਰੋ) ਮੈਕਸੀਕੋ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਬੱਚੀ ਕਰੀਬ 6 ਸੈਂਟੀਮੀਟਰ ਲੰਬੀ ਪੂਛ ਨਾਲ ਪੈਦਾ ਹੋਈ। ਇਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਘਟਨਾ ਬਾਰੇ ਉਨ੍ਹਾਂ ਕਿਹਾ ਕਿ ਮੈਡੀਕਲ ਸਾਇੰਸ ਵਿੱਚ ਅਜਿਹੇ ਮਾਮਲੇ ਘੱਟ ਹੀ ਦੇਖਣ ਨੂੰ ਮਿਲਦੇ ਹਨ। ਦੇਸ਼ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ।
ਡੇਲੀ ਮੇਲ ਦੇ ਅਨੁਸਾਰ ਉੱਤਰ-ਪੂਰਬੀ ਮੈਕਸੀਕੋ ਦੇ ਨੁਏਵੋ ਲਿਓਨ ਰਾਜ ਦੇ ਇੱਕ ਗ੍ਰਾਮੀਣ ਹਸਪਤਾਲ ਵਿੱਚ ਇੱਕ ਅਪਰੇਸ਼ਨ ਦੁਆਰਾ ਬੱਚੀ ਦਾ ਜਨਮ ਹੋਇਆ। ਇਸ ਦੌਰਾਨ ਡਾਕਟਰਾਂ ਦੀ ਟੀਮ ਨੂੰ ਬੱਚੀ ਦੀ ਪੂਛ ਹੋਣ ਦਾ ਪਤਾ ਲੱਗਾ। ਇਸ ਦੀ ਲੰਬਾਈ 5.7 ਸੈਂਟੀਮੀਟਰ ਅਤੇ ਵਿਆਸ 3 ਤੋਂ 5 ਮਿਲੀਮੀਟਰ ਦੇ ਵਿਚਕਾਰ ਸੀ। ਪੂਛ 'ਤੇ ਹਲਕੇ ਵਾਲ ਵੀ ਸਨ ਅਤੇ ਇਸ ਦਾ ਪਿਛਲਾ ਸਿਰਾ ਗੇਂਦ ਵਾਂਗ ਗੋਲ ਸੀ।
ਜਰਨਲ ਆਫ਼ ਪੀਡੀਆਟ੍ਰਿਕ ਸਰਜਰੀ ਵਿੱਚ ਇਸ ਮਾਮਲੇ ਦੇ ਬਾਰੇ ਵਿੱਚ ਦੱਸਿਆ ਗਿਆ ਕਿ ਮਾਂ ਨੂੰ ਗਰਭ ਅਵਸਥਾ ਦੌਰਾਨ ਕੋਈ ਸਮੱਸਿਆ ਨਹੀਂ ਸੀ। ਰੇਡੀਏਸ਼ਨ, ਇਨਫੈਕਸ਼ਨ ਆਦਿ ਦਾ ਕੋਈ ਪਿਛਲਾ ਇਤਿਹਾਸ ਨਹੀਂ ਸੀ। ਉਨ੍ਹਾਂ ਦਾ ਪਹਿਲਾਂ ਹੀ ਇੱਕ ਪੁੱਤਰ ਹੈ, ਜੋ ਬਿਲਕੁਲ ਤੰਦਰੁਸਤ ਪੈਦਾ ਹੋਇਆ ਸੀ। ਅਜਿਹੇ 'ਚ ਜਦੋਂ ਪੂਛ ਨਾਲ ਬੱਚੀ ਦਾ ਜਨਮ ਹੋਇਆ ਤਾਂ ਡਾਕਟਰ ਵੀ ਹੈਰਾਨ ਰਹਿ ਗਏ।
ਪੜ੍ਹੋ ਇਹ ਅਹਿਮ ਖ਼ਬਰ-ਦੁਬਈ 'ਚ ਬਣ ਰਹੀ 100 ਮੰਜ਼ਿਲਾ ਇਮਾਰਤ, ਵੇਖੋ ਸ਼ਾਨਦਾਰ ਤਸਵੀਰਾਂ
ਉਨ੍ਹਾਂ ਨੇ ਜਾਂਚ ਲਈ ਲੰਬੋਸੈਕਰਲ ਐਕਸ-ਰੇ ਕੀਤਾ ਪਰ ਪੂਛ ਦੇ ਅੰਦਰ ਹੱਡੀ ਦਾ ਕੋਈ ਸਬੂਤ ਨਹੀਂ ਮਿਲਿਆ। ਪੂਛ ਇਸ ਦੇ ਦਿਮਾਗੀ ਪ੍ਰਣਾਲੀ ਨਾਲ ਜੁੜੀ ਨਹੀਂ ਸੀ ਮਤਲਬ ਕਿ ਇਸਨੂੰ ਸਰਜਰੀ ਨਾਲ ਹਟਾਇਆ ਜਾ ਸਕਦਾ ਸੀ। ਡਾਕਟਰਾਂ ਨੇ ਕਿਹਾ ਕਿ 'ਪੂਛ ਨਰਮ ਸੀ, ਚਮੜੀ ਨਾਲ ਢਕੀ ਹੋਈ ਸੀ ਅਤੇ ਉਸ 'ਤੇ ਹਲਕੇ ਵਾਲ ਸਨ। ਇਸ ਨੂੰ ਬਿਨਾਂ ਕਿਸੇ ਦਰਦ ਦੇ ਨਿਸ਼ਕਿਰਿਆ ਢੰਗ ਨਾਲ ਹਿਲਾਇਆ ਜਾ ਸਕਦਾ ਸੀ।' ਸਾਰੇ ਟੈਸਟ ਕਰਨ ਤੋਂ ਬਾਅਦ ਸਰਜਨਾਂ ਨੇ ਮਾਮੂਲੀ ਅਪਰੇਸ਼ਨ ਕਰਕੇ ਬੱਚੀ ਦੇ ਸਰੀਰ ਤੋਂ ਪੂਛ ਕੱਢ ਦਿੱਤੀ। ਬੱਚੀ ਨੂੰ ਹਸਪਤਾਲ ਤੋਂ ਛੁੱਟੀ ਮਿਲੇ ਦੋ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਅਜੇ ਤੱਕ ਉਸ ਨੂੰ ਕੋਈ ਸਮੱਸਿਆ ਨਹੀਂ ਆਈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।