4 ਸਾਲਾ ਅਨਾਥ ਹਿੰਦੂ ਲੜਕੀ ਨਾਲ ਨਾਬਾਲਿਗ ਲੜਕੇ ਨੇ ਕੀਤਾ ਜਬਰ-ਜ਼ਨਾਹ

Monday, Sep 06, 2021 - 12:03 PM (IST)

4 ਸਾਲਾ ਅਨਾਥ ਹਿੰਦੂ ਲੜਕੀ ਨਾਲ ਨਾਬਾਲਿਗ ਲੜਕੇ ਨੇ ਕੀਤਾ ਜਬਰ-ਜ਼ਨਾਹ

ਇਸਲਾਮਾਬਾਦ - ਪਾਕਿਸਤਾਨ ’ਚ 4 ਸਾਲ ਹਿੰਦੂ ਲੜਕੀ ਦੇ ਮਾਤਾ-ਪਿਤਾ ਦੀ, ਦੋ ਸਾਲ ਪਹਿਲਾ ਇਕ ਸੜਕ ਹਾਦਸੇ ’ਚ ਮਾਰੇ ਜਾਣ ਕਾਰਨ ਇਹ ਬੱਚੀ ਆਪਣੇ ਦਾਦਾ-ਦਾਦੀ ਕੋਲ ਰਹਿੰਦੀ ਸੀ। ਇਨ੍ਹਾਂ ਦਾ ਗੁਆਂਢੀ ਦੋਸ਼ੀ ਸਿਤਾਰ ਅਹਿਮਦ ਲੜਕੀ ਨੂੰ ਬਹਿਲਾ-ਫੁਸਲਾ ਕੇ ਆਪਣੇ ਘਰ ਲੈ ਗਿਆ, ਜਿਥੇ ਉਸਨੇ ਬੱਚੀ ਨੂੰ ਆਪਣੀ ਹਵੱਸ਼ ਦਾ ਸ਼ਿਕਾਰ ਬਣਾਇਆ। ਜਦ ਲੜਕੀ ਆਪਣੇ ਘਰ ਵਾਪਸ ਗਈ ਤਾਂ ਉਸ ਨੇ ਆਪਣੇ ਨਾਲ ਹੋਈ ਘਟਨਾ ਦੀ ਜਾਣਕਾਰੀ ਆਪਣੇ ਦਾਦਾ-ਦਾਦੀ ਨੂੰ ਦਿੱਤੀ। ਜਿਸ ’ਤੇ ਪੀੜਤ ਪਰਿਵਾਰ ਨੇ ਪੁਲਸ ਕੋਲ ਸ਼ਿਕਾਇਤ ਦਿੱਤੀ ਪਰ ਪੁਲਸ ਨੇ ਇਸ ਮਾਮਲੇ ਦੀ ਅਜੇ ਤੱਕ ਸ਼ਿਕਾਇਤ ਦਰਜ ਨਹੀਂ ਕੀਤੀ।


author

Harinder Kaur

Content Editor

Related News