ਦੱਖਣੀ ਅਫ਼ਰੀਕਾ ’ਚ 34,000 ਸਾਲ ਪੁਰਾਣੇ ਸਿਓਂਕ ਦੇ ਟਿੱਲੇ ਮਿਲੇ

Thursday, Jul 04, 2024 - 08:42 PM (IST)

ਦੱਖਣੀ ਅਫ਼ਰੀਕਾ ’ਚ 34,000 ਸਾਲ ਪੁਰਾਣੇ ਸਿਓਂਕ ਦੇ ਟਿੱਲੇ ਮਿਲੇ

ਕੇਪ ਟਾਊਨ, (ਭਾਸ਼ਾ)- ਦੱਖਣੀ ਅਫ਼ਰੀਕਾ ਦੇ ਵਿਗਿਆਨੀ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਦੇਸ਼ ਦੇ ਸੋਕੇ ਵਾਲੇ ਖੇਤਰ ਵਿਚ ਦੀ ਮੌਜੂਦ ਸਿਓਂਕ ਦੇ ਟਿੱਲੇ 30,000 ਸਾਲ ਤੋਂ ਵੱਧ ਪੁਰਾਣੇ ਹਨ, ਜਿਸਦਾ ਮਤਲਬ ਹੈ ਕਿ ਇਹ ਹੁਣ ਤੱਕ ਦੇ ਸਭ ਤੋਂ ਪੁਰਾਣੇ ਸਰਗਰਮ ਟਿੱਲੇ ਹਨ।

ਸਟੈਲੇਨਬੋਸ਼ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਦੱਸਿਆ ਕਿ ਰੋਡੀਓਕਾਰਬਨ ਡੇਟਿੰਗ ਵਿਚ ਨਾਮਾਕੁਆਲੈਂਡ ਵਿਚ ਬਫੇਲਜ਼ ਨਦੀ ਦੇ ਨੇੜੇ ਕੁਝ ਟਿੱਲੇ 34,000 ਸਾਲ ਪੁਰਾਣੀ ਹੋਣ ਦਾ ਅਨੁਮਾਨ ਹੈ।

ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਦੀ ਸੀਨੀਅਰ ਲੈਕਚਰਾਰ ਮਿਸ਼ੇਲ ਫਰਾਂਸਿਸ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਇਹ ਪੁਰਾਣੇ ਹਨ ਪਰ ਇਹ ਨਹੀਂ ਜਾਣਦੇ ਸੀ ਕਿ ਇਹ ਇੰਨੇ ਪੁਰਾਣੇ ਹਨ। ਉਨ੍ਹਾਂ ਦਾ ਖੋਜ ਪੱਤਰ ਮਈ ਵਿਚ ਪ੍ਰਕਾਸ਼ਿਤ ਹੋਇਆ ਸੀ। ਫਰਾਂਸਿਸ ਨੇ ਕਿਹਾ ਕਿ ਇਹ ਟਿੱਲੇ ਉਦੋਂ ਵੀ ਮੌਜੂਦ ਸਨ ਜਦੋਂ ਤਿੱਖੇ ਦੰਦਾਂ ਵਾਲੀਆਂ ਬਿੱਲੀਆਂ ਅਤੇ ਵੂਲੀ ਮੈਮਥ ਧਰਤੀ ਦੇ ਹੋਰ ਹਿੱਸਿਆਂ ਵਿਚ ਘੁੰਮਦੇ ਸਨ ਅਤੇ ਯੂਰਪ ਅਤੇ ਏਸ਼ੀਆ ਦਾ ਬਹੁਤ ਸਾਰਾ ਹਿੱਸਾ ਬਰਫ਼ ਨਾਲ ਢੱਕਿਆ ਹੋਇਆ ਸੀ।


author

Rakesh

Content Editor

Related News