ਦੁਖਦਾਇਕ ਖ਼ਬਰ : ਹਫ਼ਤਾ ਪਹਿਲਾਂ ਸਿੰਗਾਪੁਰ ਗਏ 14 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

Thursday, Oct 12, 2023 - 06:25 PM (IST)

ਸਿੰਗਾਪੁਰ (ਭਾਸ਼ਾ) ਸਿੰਗਾਪੁਰ ਦੇ ਇਕ ਸਪੋਰਟਸ ਸਕੂਲ ਵਿਚ ਪਿਛਲੇ ਹਫ਼ਤੇ ਫਿਟਨੈਸ ਟੈਸਟ ਤੋਂ ਬਾਅਦ ਬੀਮਾਰ ਪੈ ਗਏ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ ਹੋ ਗਈ ਹੈ। ਸਕੂਲ ਨੇ ਕਿਹਾ ਕਿ ਉਸ ਨੇ 14 ਸਾਲਾ ਵਿਦਿਆਰਥੀ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਪ੍ਰਣਬ ਮਧਾਈਕ 5 ਅਕਤੂਬਰ ਨੂੰ 400 ਮੀਟਰ ਫਿਟਨੈੱਸ ਟੈਸਟ ਤੋਂ ਬਾਅਦ ਬੀਮਾਰ ਹੋ ਗਿਆ ਸੀ। ਖ਼ਬਰਾਂ ਮੁਤਾਬਕ ਪ੍ਰਣਵ ਸਿੰਗਾਪੁਰ ਬੈਡਮਿੰਟਨ ਐਸੋਸੀਏਸ਼ਨ (SBA) ਦੇ ਰਾਸ਼ਟਰੀ ਇੰਟਰਮੀਡੀਏਟ ਗਰੁੱਪ ਦਾ ਹਿੱਸਾ ਸੀ। 

ਪ੍ਰਣਵ ਨੂੰ ਨੈਸ਼ਨਲ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਵਿਦਿਆਰਥੀ ਦਾ ਅੰਤਿਮ ਸੰਸਕਾਰ ਬੁੱਧਵਾਰ ਸ਼ਾਮ ਨੂੰ ਕੀਤਾ ਗਿਆ। ਸੀਐਨਏ ਨੇ ਸਿੰਗਾਪੁਰ ਸਪੋਰਟਸ ਸਕੂਲ ਦੇ ਹਵਾਲੇ ਨਾਲ ਬੁੱਧਵਾਰ ਨੂੰ ਕਿਹਾ,"ਅਸੀਂ ਪੂਰੀ ਜਾਂਚ ਕਰਾਂਗੇ ਅਤੇ ਆਪਣੇ ਸੁਰੱਖਿਆ ਉਪਾਵਾਂ ਦੀ ਸਮੀਖਿਆ ਕਰਾਂਗੇ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੂੰ ਹਰ ਚੀਜ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ।'' ਰਿਪੋਰਟ ਅਨੁਸਾਰ ਸਕੂਲ ਨੇ ਕਿਹਾ, ''ਕਿਉਂਕਿ ਜਾਂਚ ਚੱਲ ਰਹੀ ਹੈ, ਅਸੀਂ ਇਸ ਸਮੇਂ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਾਂਗੇ। ਅਸੀਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਦੇ ਹੋਏ ਜਨਤਕ ਸਮਰਥਨ ਦੀ ਮੰਗ ਕਰਦੇ ਹਾਂ।'' 

ਪੜ੍ਹੋ ਇਹ ਅਹਿਮ ਖ਼ਬਰ-ਜਿਸ 'ਕੁੜੀ' ਨੂੰ ਅਗਵਾ ਕਰਕੇ ਹਮਾਸ ਦੇ ਅੱਤਵਾਦੀਆਂ ਨੇ ਕੱਢੀ ਸੀ ਪਰੇਡ, ਮਾਂ ਨੇ ਕਿਹਾ-'ਉਹ ਜ਼ਿੰਦਾ ਹੈ'

ਸਕੂਲ ਦੇ ਅਨੁਸਾਰ ਪ੍ਰਣਵ ਦਾ ਦੇਹਾਂਤ ਬਹੁਤ ਹੀ ਦੁਖਦਾਈ ਹੈ ਅਤੇ ਅਸੀਂ ਉਸਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਪ੍ਰਣਵ ਇੱਕ ਰੋਲ ਮਾਡਲ ਵਿਦਿਆਰਥੀ ਸੀ, ਇੱਕ ਸ਼ਾਨਦਾਰ ਬੈਡਮਿੰਟਨ ਖਿਡਾਰੀ ਸੀ ਅਤੇ ਉਸਦਾ ਵਿਵਹਾਰ ਬਹੁਤ ਵਧੀਆ ਸੀ। ਸਕੂਲ ਨੇ ਇਹ ਵੀ ਕਿਹਾ ਕਿ ਉਹ ਪ੍ਰਣਵ ਦੇ ਪਰਿਵਾਰ ਦੀ ਮਦਦ ਕਰਨਾ ਜਾਰੀ ਰੱਖੇਗਾ। ਸਕੂਲ ਦੇ ਫੇਸਬੁੱਕ ਪੇਜ 'ਤੇ ਪ੍ਰਣਵ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਇਸ ਮੁਤਾਬਕ ਪ੍ਰਣਵ ਦੇ ਪਰਿਵਾਰ 'ਚ ਉਸ ਦੇ ਪਿਤਾ ਪ੍ਰੇਮ ਸਿੰਘ ਮਧੈਕ, ਮਾਂ ਰੀਟਾ ਮਧਾਈਕ, ਦੋ ਭਰਾ ਪ੍ਰਤਿਊਸ਼ ਅਤੇ ਪ੍ਰਕ੍ਰਿਤ ਮਧਾਈਕ ਹਨ। ਉਸ ਦੇ ਚਾਚਾ ਰਾਜ ਵਰਮਾ ਨੇ ਦੱਸਿਆ ਕਿ ਪ੍ਰਣਵ ਦੇ ਮਾਤਾ-ਪਿਤਾ ਨੂੰ ਇਸ ਘਟਨਾ ਦੀ ਸੂਚਨਾ ਉਦੋਂ ਦਿੱਤੀ ਗਈ, ਜਦੋਂ ਐਂਬੂਲੈਂਸ ਉਸ ਨੂੰ ਹਸਪਤਾਲ ਲੈ ਕੇ ਜਾ ਰਹੀ ਸੀ। ਸੀਐਨਏ ਨੇ ਵਰਮਾ ਦੇ ਹਵਾਲੇ ਨਾਲ ਕਿਹਾ, “ਜਦੋਂ ਡਾਕਟਰ ਨੇ ਉਸ ਨੂੰ ਦੇਖਿਆ ਤਾਂ ਉਸ ਦੇ ਜ਼ਿਆਦਾਤਰ ਅੰਗ ਕੰਮ ਨਹੀਂ ਕਰ ਰਹੇ ਸਨ। ਉਸ ਦੇ ਅਨੁਸਾਰ ਮੁੰਡੇ ਦੀ ਬਾਈਪਾਸ ਸਰਜਰੀ ਅਤੇ ਉਸ ਦੀ ਲੱਤ ਦਾ ਇੱਕ ਹੋਰ ਆਪਰੇਸ਼ਨ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News