ਚੰਦ ''ਤੇ ਮਿਲੀ 100 ਮੀਟਰ ਲੰਬੀ ਗੁਫਾ, ਭਵਿੱਖ ''ਚ ਉਥੇ ਪੁਲਾੜ ਯਾਤਰੀਆਂ ਨੂੰ ਮਿਲ ਸਕਦੀ ਹੈ ਪਨਾਹ

Wednesday, Jul 17, 2024 - 04:01 AM (IST)

ਚੰਦ ''ਤੇ ਮਿਲੀ 100 ਮੀਟਰ ਲੰਬੀ ਗੁਫਾ, ਭਵਿੱਖ ''ਚ ਉਥੇ ਪੁਲਾੜ ਯਾਤਰੀਆਂ ਨੂੰ ਮਿਲ ਸਕਦੀ ਹੈ ਪਨਾਹ

ਕੈਪ ਕੇਨਵਰਲ : ਵਿਗਿਆਨੀਆਂ ਨੇ ਚੰਦ 'ਤੇ ਇਕ ਗੁਫਾ ਦਾ ਪਤਾ ਲਾਇਆ ਹੈ ਜਿਹੜੀ ਉਸ ਸਥਾਨ ਤੋਂ ਜ਼ਿਆਦਾ ਦੂਰ ਨਹੀਂ ਹੈ, ਜਿੱਥੇ 55 ਸਾਲ ਪਹਿਲਾਂ ਨੀਲ ਆਰਮਸਟ੍ਰਾਂਗ ਅਤੇ ਬਜ ਐਲਡ੍ਰਿਨ ਉਤਰੇ ਸਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇੱਥੇ ਸੈਂਕੜੇ ਹੋਰ ਗੁਫਾਵਾਂ ਵੀ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਭਵਿੱਖ ਵਿਚ ਪੁਲਾੜ ਯਾਤਰੀਆਂ ਲਈ ਪਨਾਹ ਵਜੋਂ ਵਰਤਿਆ ਜਾ ਸਕਦਾ ਹੈ। ਇਟਲੀ ਦੇ ਵਿਗਿਆਨੀਆਂ ਦੀ ਅਗਵਾਈ ਵਾਲੀ ਟੀਮ ਨੇ ਸੋਮਵਾਰ ਨੂੰ ਕਿਹਾ ਕਿ ਚੰਦ 'ਤੇ ਕਾਫੀ ਵੱਡੀ ਗੁਫਾ ਦੇ ਸਬੂਤ ਮਿਲੇ ਹਨ। ਇਹ ਅਪੋਲੋ-11 ਦੀ ਲੈਂਡਿੰਗ ਸਾਈਟ ਤੋਂ ਸਿਰਫ਼ 250 ਮੀਲ (400 ਕਿਲੋਮੀਟਰ) ਦੀ ਦੂਰੀ 'ਤੇ 'ਸ਼ਾਂਤੀ ਦੇ ਸਾਗਰ' ਵਿਚ ਹੈ। ਇਹ ਗੁਫਾ ਉੱਥੇ ਮਿਲੀਆਂ 200 ਤੋਂ ਵੱਧ ਹੋਰ ਗੁਫਾਵਾਂ ਵਾਂਗ ਲਾਵਾ ਟਿਊਬ (ਸੁਰੰਗ ਦੇ ਆਕਾਰ ਦੀ ਬਣਤਰ) ਦੇ ਢਹਿ ਜਾਣ ਨਾਲ ਬਣੀ ਸੀ।

ਇਹ ਵੀ ਪੜ੍ਹੋ : ਪੂਜਾ ਖੇਡਕਰ ਨੇ ਪੁਣੇ ਦੇ ਡੀਐੱਮ ਖ਼ਿਲਾਫ਼ ਦਰਜ ਕਰਵਾਇਆ ਛੇੜਛਾੜ ਦਾ ਮੁਕੱਦਮਾ, ਤਬਾਦਲੇ ਦਾ ਦਿੱਤਾ ਸੀ ਹੁਕਮ

ਖੋਜਕਰਤਾਵਾਂ ਨੇ ਨਾਸਾ ਦੇ ਲੂਨਰ ਰਿਕੋਨਾਈਸੈਂਸ ਆਰਬਿਟਰ ਦੁਆਰਾ ਇਕੱਤਰ ਕੀਤੇ ਰਾਡਾਰ ਡਾਟਾ ਦਾ ਵਿਸ਼ਲੇਸ਼ਣ ਕੀਤਾ ਅਤੇ ਨਤੀਜਿਆਂ ਦੀ ਤੁਲਨਾ ਧਰਤੀ 'ਤੇ ਸਥਿਤ ਲਾਵਾ ਟਿਊਬਾਂ ਨਾਲ ਕੀਤੀ। ਇਸ ਦੀਆਂ ਖੋਜਾਂ ਨੂੰ ‘ਨੇਚਰ ਐਸਟ੍ਰੋਨੋਮੀ’ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਵਿਗਿਆਨੀਆਂ ਦੇ ਅਨੁਸਾਰ, ਰਾਡਾਰ ਡਾਟਾ ਤੋਂ ਗੁਫਾ ਦਾ ਸਿਰਫ ਸ਼ੁਰੂਆਤੀ ਬਿੰਦੂ ਹੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਇਹ ਘੱਟੋ-ਘੱਟ 40 ਮੀਟਰ ਚੌੜੀ ਅਤੇ 10 ਮੀਟਰ ਲੰਬੀ ਹੈ। ਟ੍ਰੈਂਟੋ ਯੂਨੀਵਰਸਿਟੀ ਦੇ ਲਿਓਨਾਰਡੋ ਕੈਰਰ ਅਤੇ ਲੋਰੇਂਜੋ ਬਰੂਜ਼ੋਨ ਨੇ ਇਕ ਈਮੇਲ ਵਿਚ ਲਿਖਿਆ, “ਚੰਦ ਦੀਆਂ ਗੁਫਾਵਾਂ 50 ਤੋਂ ਵੱਧ ਸਾਲਾਂ ਤੋਂ ਇਕ ਰਹੱਸ ਬਣੀਆਂ ਹੋਈਆਂ ਹਨ। ਇਸ ਲਈ ਅੰਤ ਵਿਚ ਉਨ੍ਹਾਂ ਵਿੱਚੋਂ ਇਕ ਬਾਰੇ ਪਤਾ ਲਗਾਉਣਾ ਬਹੁਤ ਦਿਲਚਸਪ ਸੀ।”

ਵਿਗਿਆਨੀਆਂ ਮੁਤਾਬਕ, ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜ਼ਿਆਦਾਤਰ ਗੁਫਾਵਾਂ ਚੰਦ ਦੇ ਪ੍ਰਾਚੀਨ ਲਾਵਾ ਮੈਦਾਨਾਂ ਵਿਚ ਹਨ। ਇਸ ਤੋਂ ਇਲਾਵਾ ਚੰਦ ਦੇ ਦੱਖਣੀ ਧਰੁਵ 'ਤੇ ਵੀ ਕੁਝ ਅਜਿਹੀਆਂ ਗੁਫਾਵਾਂ ਹੋ ਸਕਦੀਆਂ ਹਨ ਜਿੱਥੇ ਨਾਸਾ ਦੇ ਪੁਲਾੜ ਯਾਤਰੀ ਇਸ ਦਹਾਕੇ ਦੇ ਅੰਤ 'ਚ ਕਦਮ ਰੱਖਣਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

DILSHER

Content Editor

Related News