USA ਦੇ 2 ਮੰਜ਼ਿਲਾ ਘਰ 'ਚ 5 ਮਹਿਲਾਵਾਂ ਸਣੇ ਕੈਦ ਮਿਲੇ 91 ਪ੍ਰਵਾਸੀ, ਕਈ ਨਿਕਲੇ ਕੋਰੋਨਾ ਪਾਜ਼ੇਟਿਵ

Sunday, May 02, 2021 - 03:52 AM (IST)

USA ਦੇ 2 ਮੰਜ਼ਿਲਾ ਘਰ 'ਚ 5 ਮਹਿਲਾਵਾਂ ਸਣੇ ਕੈਦ ਮਿਲੇ 91 ਪ੍ਰਵਾਸੀ, ਕਈ ਨਿਕਲੇ ਕੋਰੋਨਾ ਪਾਜ਼ੇਟਿਵ

ਵਾਸ਼ਿੰਗਟਨ - ਅਮਰੀਕਾ ਦੇ ਟੈੱਕਸਾਸ ਸੂਬੇ ਵਿਚ ਮਨੁੱਖੀ ਤਸੱਕਰੀ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ 2 ਮੰਜ਼ਿਲਾ ਇਕ ਘਰ ਵਿਚ 91 ਲੋਕ ਕੈਦ ਪਾਏ ਗਏ ਹਨ, ਜਿਨ੍ਹਾਂ ਵਿਚੋਂ 5 ਕੋਰੋਨਾ ਵਾਇਰਸ ਤੋਂ ਇਨਫੈਕਟਡ ਹਨ। ਇਸ ਗੱਲ ਦੀ ਜਾਣਕਾਰੀ ਸਥਾਨਕ ਪੁਲਸ ਨੇ ਦਿੱਤੀ ਹੈ। ਪੁਲਸ ਦੀ ਇਕ ਟੀਮ ਨੇ ਸ਼ੁੱਕਰਵਾਰ ਦੱਖਣੀ-ਪੱਛਮੀ ਹਿਊਸਟਨ ਦੇ ਇਸ ਘਰ ਵਿਚ ਛਾਪਾ ਮਾਰਿਆ ਸੀ। ਇਸ ਤੋਂ ਪਹਿਲਾਂ ਹੀ ਇਕ ਸਰਚ ਵਾਰੰਟ ਵੀ ਜਾਰੀ ਹੋਇਆ ਸੀ। ਘਰ ਵਿਚ ਕੈਦ ਮਿਲੇ ਲੋਕਾਂ ਵਿਚ ਕੋਈ ਬੱਚਾ ਸ਼ਾਮਲ ਨਹੀਂ ਹੈ।

ਇਹ ਵੀ ਪੜ੍ਹੋ - ਕੈਨੇਡਾ : ਕੋਰੋਨਾ ਖਿਲਾਫ ਭਾਰਤ ਦੇ ਸਮਰਥਨ ਲਈ ਤਿੰਰਗੇ ਦੇ ਰੰਗ ਰੰਗਿਆ 'Niagara Falls'

PunjabKesari

ਇਨ੍ਹਾਂ ਵਿਚ ਘਟੋ-ਘੱਟ 20 ਸਾਲ ਜਾਂ ਇਸ ਤੋਂ ਵਧ ਉਮਰ ਦੇ ਲੋਕ ਹਨ। 91 ਲੋਕਾਂ ਵਿਚੋਂ 5 ਮਹਿਲਾਵਾਂ ਹਨ ਅਤੇ ਬਾਕੀ ਸਾਰੇ ਮਰਦ ਹਨ। ਸਾਰੇ ਪੀੜਤਾਂ ਦੀ ਨਾਗਰਿਕਤਾ ਸਬੰਧੀ ਅਜੇ ਪਤਾ ਨਹੀਂ ਚੱਲ ਸਕਿਆ ਇਸ ਲਈ ਪੁਲਸ ਦਾ ਮੰਨਣਾ ਹੈ ਕਿ ਇਹ ਲੋਕ 'ਪ੍ਰਵਾਸੀ' ਹਨ। 'ਹਿਊਮਨ ਸਮਗਲਿੰਗ ਇਨ ਟੈੱਕਸਾਸ' ਨੇ ਪੁਲਸ ਨੂੰ ਦੱਸਿਆ ਕਿ ਇਹ ਸਾਰੇ ਭੁੱਖੇ ਹਨ, ਜਦਕਿ ਕੁਝ ਵਿਚ ਕੋਵਿਡ-19 ਮਹਾਮਾਰੀ ਦੇ ਲੱਛਣ ਜਿਵੇਂ- ਬੁਖਾਰ, ਸੁੰਘਣ ਅਤੇ ਸੁਆਦ ਦੀ ਸਮਰੱਥਾ ਨਾ ਹੋਣ ਦੀ ਗੱਲ ਕਹੀ ਹੈ। ਇਥੋਂ ਦੇ ਸਿਹਤ ਵਿਭਾਗ ਨੇ ਜਦ ਕੋਵਿਡ-19 ਦਾ ਰੈਪਿਡ ਟੈਸਟ ਕੀਤਾ ਤਾਂ ਪਤਾ ਲੱਗਾ ਕਿ 5 ਲੋਕ ਕੋਰੋਨਾ ਪਾਜ਼ੇਟਿਵ ਹਨ।

ਇਹ ਵੀ ਪੜ੍ਹੋ - ਬਾਈਡੇਨ ਦਾ ਵੱਡਾ ਫੈਸਲਾ, 'ਅਮੀਰਾਂ ਤੋਂ ਦੁਗਣਾ ਟੈਕਸ ਵਸੂਲ ਕੇ ਗਰੀਬਾਂ ਤੇ ਸਿੱਖਿਆ 'ਤੇ ਕਰਾਂਗੇ ਖਰਚ'

ਕੋਈ ਹਥਿਆਰ ਨਹੀਂ ਮਿਲਿਆ
ਅਜੇ ਇਨ੍ਹਾਂ ਸਭ ਨੂੰ ਇਸੇ ਘਰ ਵਿਚ ਰਹਿਣ ਦੀ ਗੱਲ ਆਖੀ ਗਈ ਹੈ। ਇਨ੍ਹਾਂ ਲੋਕਾਂ ਨੂੰ ਮੈਡੀਕਲ ਸੇਵਾ, ਭੋਜਨ ਅਤੇ ਪਾਣੀ ਉਪਲੱਬਧ ਕਰਾਇਆ ਗਿਆ ਹੈ। ਨਾਲ ਹੀ ਇਨ੍ਹਾਂ ਵਿਚੋਂ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਮਾਮਲੇ ਵਿਚ ਹਿਊਸਟਨ ਪੁਲਸ ਦੇ 'ਅਸਿਸਟੈਂਟ ਚੀਫ' ਡੈਰਿਨ ਐਡਰਵਰਡਸ ਨੇ ਆਖਿਆ ਕਿ ਜਦ ਅਸੀਂ ਘਰ ਦੇ ਅੰਦਰ ਗਏ ਤਾਂ ਸਾਨੂੰ ਪਤਾ ਲੱਗਾ ਕਿ ਅੰਦਰ 90 ਤੋਂ ਵਧ ਲੋਕ ਮੌਜੂਦ ਹਨ ਅਤੇ ਅਸੀਂ ਉਥੇ ਮੌਜੂਦ ਕਿਸੇ ਵੀ ਤਰ੍ਹਾਂ ਦੇ ਖਤਰੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ 2 ਮੰਜ਼ਿਲਾ ਘਰ ਵਿਚ ਇਨ੍ਹਾਂ ਲੋਕਾਂ ਦੀ ਭੀੜ ਦੇਖੀ ਗਈ ਪਰ ਇਨ੍ਹਾਂ ਨੂੰ ਰੱਸੀ ਨਾਲ ਨਹੀਂ ਬੰਨ੍ਹਿਆ ਗਿਆ ਸੀ ਅਤੇ ਨਾ ਹੀ ਉਸ ਥਾਂ ਤੋਂ ਸਾਨੂੰ ਕੋਈ ਹਥਿਆਰ ਮਿਲਿਆ।

ਇਹ ਵੀ ਪੜ੍ਹੋ - ਕਿਮ ਜੋਂਗ ਨੇ ਚੀਨ ਤੋਂ 'ਘਟੀਆ ਸਮਾਨ' ਖਰੀਦਣ ਵਾਲੇ ਅਧਿਕਾਰੀ ਦੀ ਲੈ ਲਈ ਜਾਨ 

PunjabKesari

ਪਿਛਲੇ ਹਫਤੇ ਮਿਲੇ ਸਨ ਕਈ ਮਾਮਲੇ
ਐਡਰਵਰਡਸ ਨੇ ਆਖਿਆ ਕਿ ਜਦ ਅਸੀਂ ਘਰ ਵਿਚ ਦਾਖਲ ਹੋਏ ਤਾਂ ਅਸੀਂ ਦੇਖਿਆ ਕਿ ਉਹ ਕਾਫੀ ਹੈਰਾਨ ਸਨ। ਮੈਨੂੰ ਨਹੀਂ ਪਤਾ ਕਿ ਕੀ ਇਨ੍ਹਾਂ ਲੋਕਾਂ ਨੂੰ ਕਿਤੇ ਮਜ਼ਦੂਰੀ ਕਰਨ ਜਾਂ ਕਿਸੇ ਹੋਰ ਕੰਮ ਤੋਂ ਭੇਜਿਆ ਜਾ ਰਿਹਾ ਸੀ ਪਰ ਇਹ ਮਾਮਲਾ ਤਸੱਕਰੀ ਦਾ ਲੱਗਦਾ ਹੈ। ਪੁਲਸ ਹੁਣ ਇਸ ਗੱਲ ਦਾ ਪਤਾ ਲਾ ਰਹੀ ਹੈ ਕਿ ਜਿਹੜੇ ਲੋਕ ਕੈਦ ਕੀਤੇ ਗਏ ਹਨ ਉਹ ਕੌਣ ਹਨ ਅਤੇ ਇਨ੍ਹਾਂ ਨੂੰ ਇਥੇ ਕੌਣ ਲੈ ਕੇ ਆਇਆ ਹੈ। ਟੈੱਕਸਾਸ ਵਿਚ ਬੀਤੇ ਹਫਤੇ ਵੀ ਮਨੁੱਖੀ ਤਸੱਕਰੀ ਨਾਲ ਜੁੜੇ ਕਈ ਮਾਮਲੇ ਸਾਹਮਣੇ ਆਏ ਸਨ। ਇਥੇ ਬੁੱਧਵਾਰ 4 ਘਰਾਂ ਵਿਚ ਛਾਪਾ ਮਾਰਿਆ ਗਿਆ ਸੀ ਅਤੇ ਉਥੋਂ 52 ਪ੍ਰਵਾਸੀ ਲੋਕ ਮਿਲੇ ਸਨ। ਇਸ ਤੋਂ ਅਗਲੇ ਦਿਨ ਵੀਰਵਾਰ ਇਕ ਹੋਰ ਘਰ ਵਿਚੋਂ 27 ਲੋਕ ਮਿਲੇ ਸਨ। ਇਸੇ ਦਿਨ 20 ਲੋਕ ਇਕ 18 ਟੈਰੀ ਟਰੱਕ ਦੇ ਪਿੱਛੇ ਲੁਕੇ ਮਿਲੇ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਮਾਮਲੇ ਇਕ-ਦੂਜੇ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ - ਭਾਰਤ ਦੇ ਦੋਸਤ 'ਇਜ਼ਰਾਇਲ' ਨੇ ਕੋਰੋਨਾ ਸੰਕਟ ਵੇਲੇ ਖੋਲ੍ਹਿਆ ਦਿਲ, ਤਨ-ਮਨ-ਧਨ ਨਾਲ ਕਰ ਰਿਹੈ ਮਦਦ


author

Khushdeep Jassi

Content Editor

Related News