22 ਔਰਤਾਂ ਨੂੰ 93 ਕਰੋੜ ਰੁਪਏ ਦੇਵੇਗੀ ਪੋਰਨ ਸਾਈਟ, ਧੋਖਾ ਨਾਲ ਕੀਤੀਆਂ ਸੀ ਵੀਡੀਓ ਅਪਲੋਡ

Saturday, Jan 04, 2020 - 11:51 PM (IST)

22 ਔਰਤਾਂ ਨੂੰ 93 ਕਰੋੜ ਰੁਪਏ ਦੇਵੇਗੀ ਪੋਰਨ ਸਾਈਟ, ਧੋਖਾ ਨਾਲ ਕੀਤੀਆਂ ਸੀ ਵੀਡੀਓ ਅਪਲੋਡ

ਵਾਸ਼ਿੰਗਟਨ - ਸੰਯੁਕਤ ਰਾਸ਼ਟਰ ਅਮਰੀਕਾ ਦੀ ਇਕ ਕੋਰਟ ਨੇ 18 ਤੋਂ 23 ਸਾਲ ਦੀ ਉਮਰ ਵਾਲੀਆਂ ਉਨ੍ਹਾਂ 22 ਔਰਤਾਂ ਨੂੰ 1.27 ਕਰੋੜ ਡਾਲਰ (ਕਰੀਬ 93 ਕਰੋੜ ਰੁਪਏ) ਦਾ ਭੁਗਤਾਨ ਕਰਨ ਨੂੰ ਆਖਿਆ ਹੈ। ਜਿਨ੍ਹਾਂ ਨੂੰ ਧੋਖੇ 'ਚ ਰੱਖ ਕੇ ਉਨ੍ਹਾਂ ਦੀਆਂ ਵੀਡੀਓਜ਼ ਪੋਰਨ ਸਾਈਟ 'ਤੇ ਅਪਲੋਡ ਕੀਤੀਆਂ ਗਈਆਂ ਸਨ।

ਅੰਗ੍ਰੇਜ਼ੀ ਵੈੱਬਸਾਈਟ 'ਦਿ ਗਾਰਡੀਅਨ' ਮੁਤਾਬਕ ਐਡੱਲਟ ਸਾਈਟ ਗਰਲਸ ਡੂ ਪੋਰਨ ਦੇ ਪ੍ਰੋਮੋਟਰਾਂ ਨੇ ਔਰਤਾਂ ਨੂੰ ਆਖਿਆ ਸੀ ਕਿ ਵੀਡੀਓ ਵਿਦੇਸ਼ਾਂ 'ਚ ਡੀ. ਵੀ. ਡੀ. 'ਚ ਇਸਤੇਮਾਲ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਆਨਲਾਈਨ ਪੋਸਟ ਨਹੀਂ ਕੀਤਾ ਜਾਵੇਗਾ। ਪੀੜਤ ਔਰਤਾਂ ਦਾ ਆਖਣਾ ਹੈ ਕਿ ਉਨ੍ਹਾਂ ਦੀਆਂ ਵੀਡੀਓਜ਼ ਨੂੰ ਧੋਖੇ ਨਾਲ ਅੰਤਰਰਾਸ਼ਟਰੀ ਪੋਰਨ ਸਾਈਟਸ 'ਤੇ ਪਾ ਦਿੱਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਬਦਨਾਮੀ ਦਾ ਡਰ ਹੈ ਅਤੇ ਉਨ੍ਹਾਂ ਦੇ ਸਾਹਮਣੇ ਆਤਮ ਹੱਤਿਆ ਕਰਨ ਤੱਕ ਦੀ ਨੌਬਤ ਆ ਗਈ ਹੈ।


author

Khushdeep Jassi

Content Editor

Related News