ਪਾਕਿਸਤਾਨ ’ਚ ਕਰਨਲ ਦੇ ਕਤਲ ਤੋਂ ਬਾਅਦ ਸੁਰੱਖਿਆ ਬਲਾਂ ਦੀ ਕਾਰਵਾਈ ’ਚ 9 ਅੱਤਵਾਦੀ ਢੇਰ

Friday, Jul 15, 2022 - 04:47 PM (IST)

ਪਾਕਿਸਤਾਨ ’ਚ ਕਰਨਲ ਦੇ ਕਤਲ ਤੋਂ ਬਾਅਦ ਸੁਰੱਖਿਆ ਬਲਾਂ ਦੀ ਕਾਰਵਾਈ ’ਚ 9 ਅੱਤਵਾਦੀ ਢੇਰ

ਇਸਲਾਮਾਬਾਦ (ਏ. ਪੀ.)– ਪਾਕਿਸਤਾਨ ’ਚ ਅੱਤਵਾਦੀ ਸੰਗਠਨ ਬਲੂਚਿਸਤਾਨ ਲਿਬਰੇਸ਼ਨ ਆਰਮੀ ਨੇ ਇਕ ਹੋਰ ਫੌਜੀ ਅਧਿਕਾਰੀ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਦੀ ਕਾਰਵਾਈ ’ਚ ਘੱਟ ਤੋਂ ਘੱਟ 9 ਅੱਤਵਾਦੀ ਮਾਰੇ ਗਏ।

ਸਰਕਾਰ ਤੇ ਸੁਰੱਖਿਆ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਤੇ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਪੁਲਸ ਦੇ ਭੇਸ ’ਚ ਆਏ 15 ਅੱਤਵਾਦੀਆਂ ਨੇ ਮੰਗਲਵਾਰ ਨੂੰ ਕਰਨਲ ਲਈਕ ਮਿਰਜ਼ਾ ਨੂੰ ਅਗਵਾ ਕਰਕੇ ਵੀਰਵਾਰ ਨੂੰ ਉਨ੍ਹਾਂ ਦਾ ਕਤਲ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ:ਮਹਿਮੂਦ ਕੁਰੈਸ਼ੀ ਦੇ ਬੇਟੇ 'ਤੇ ਵੋਟਾਂ ਖਰੀਦਣ ਦਾ ਇਲਜ਼ਾਮ

ਅਗਵਾ ਦੇ ਸਮੇਂ ਲਈਕ ਆਪਣੇ ਪਰਿਵਾਰ ਨਾਲ ਜ਼ਿਆਰਤ ਕਸਬੇ ’ਚ ਇਕ ਰਿਜ਼ਾਰਟ ਵੱਲ ਜਾ ਰਹੇ ਸਨ। ਫੌਜ ਨੇ ਸ਼ੁੱਕਰਵਾਰ ਦੀ ਮੁਹਿੰਮ ਬਾਰੇ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ। ਅੱਤਵਾਦੀ ਸੰਗਠਨ ਨੇ ਦਾਅਵਾ ਕੀਤਾ ਕਿ ਉਸ ਨੇ ਮਿਰਜ਼ਾ ਦਾ ਕਤਲ ਕਰ ਦਿੱਤਾ ਹੈ। ਸਾਲ 2019 ’ਚ ਅਮਰੀਕਾ ਨੇ ਬਲੂਚਿਸਤਾਨ ਲਿਬਰੇਸ਼ਨ ਆਰਮੀ ਨੂੰ ਅੱਤਵਾਦੀ ਸੰਗਠਨ ਐਲਾਨਿਆ ਸੀ।

ਸੰਗਠਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮਿਰਜ਼ਾ ਦਾ ਕਤਲ ਕਰ ਦਿੱਤਾ ਪਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਿਊਂਦਾ ਛੱਡ ਦਿੱਤਾ ਹੈ ਕਿਉਂਕਿ ਉਹ ਸੰਗਠਨ ਦੇ ਖ਼ਿਲਾਫ਼ ਅਪਰਾਧਾਂ ’ਚ ਸ਼ਾਮਲ ਨਹੀਂ ਸਨ। ਸਥਾਨਕ ਸਰਕਾਰ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅੱਤਵਾਦੀਆਂ ਨੇ ਕਰਨਲ ਦੇ ਪਰਿਵਾਰ ਦੇ ਮੈਂਬਰਾਂ ਨੂੰ ਛੱਡ ਦਿੱਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News