ਮਾਸਕੋ : ਗੋਲੀਬਾਰੀ ਕਰਨ ਵਾਲੇ 9 ਵਿਅਕਤੀਆਂ ਨੂੰ ਪੁਲਸ ਨੇ ਲਿਆ ਹਿਰਾਸਤ ਵਿਚ
Tuesday, May 26, 2020 - 01:40 PM (IST)
ਮਾਸਕੋ- ਰੂਸ ਦੇ ਸ਼ਹਿਰ ਮਾਸਕੋ ਵਿਚ ਪੁਲਸ ਨੇ ਪਾਰਕਿੰਗ ਸਥਾਨ 'ਤੇ ਗੋਲੀਬਾਰੀ ਕਰਨ ਵਾਲੇ 9 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਸੂਤਰਾਂ ਮੁਤਾਬਕ ਇਕ ਜ਼ਖਮੀ ਵਿਅਕਤੀ ਸਣੇ 9 ਵਿਅਕਤੀਆਂ ਨੂੰ ਪੁਲਸ ਨੇ ਅੱਜ ਫੜਿਆ ਹੈ। ਐਤਵਾਰ ਨੂੰ ਯਾਸਨੀ ਰਿਹਾਇਸ਼ੀ ਖੇਤਰ ਵਿਚ ਗੋਲੀਬਾਰੀ ਹੋਈ ਸੀ। ਲੋਕਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਮਗਰੋਂ ਇਹ ਵਿਅਕਤੀ ਕਈ ਕਾਰਾਂ ਵਿਚ ਸਵਾਰ ਹੋ ਕੇ ਭੱਜ ਗਏ ਸਨ। ਇਨ੍ਹਾਂ ਵਿਚੋਂ 4 ਨੂੰ ਪੁਲਸ ਨੇ ਓਰੈਨਬਰਗ ਵਿਚ ਫੜਿਆ।
ਸੂਤਰਾਂ ਮੁਤਾਬਕ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਅਤੇ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਇਸ ਤਰ੍ਹਾਂ ਗੋਲੀਬਾਰੀ ਕਰਨਾ ਬਿਲਕੁਲ ਗਲਤ ਗੱਲ ਹੈ। ਇਸ ਗੋਲੀਬਾਰੀ ਵਿਚ ਹੀ ਇਕ ਵਿਅਕਤੀ ਜ਼ਖਮੀ ਹੋਇਆ ਸੀ। ਇਨ੍ਹਾਂ ਨੇ ਇਕ-ਦੂਜੇ 'ਤੇ ਗੋਲੀਬਾਰੀ ਕੀਤੀ ਸੀ।