ਟੈਕਸਾਸ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 6 ਵਿਦਿਆਰਥੀਆਂ ਸਮੇਤ 9 ਹਲਾਕ
Thursday, Mar 17, 2022 - 04:08 PM (IST)
ਹਿਊਸਟਨ (ਭਾਸ਼ਾ)- ਟੈਕਸਾਸ ਵਿਚ ਗੁਆਂਢੀ ਰਾਜ ਨਿਊ ਮੈਕਸੀਕੋ ਵਿਚ ਇਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਕ ਵੈਨ ਅਤੇ ਪਿਕਅੱਪ ਟਰੱਕ ਦਰਮਿਆਨ ਹੋਏ ਹਾਦਸੇ ਵਿਚ 6 ਕਾਲਜ ਵਿਦਿਆਰਥੀਆਂ ਤੇ ਇਕ ਫੈਕਲਟੀ ਮੈਂਬਰ ਸਮੇਤ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: 20 ਸਾਲਾਂ ਤੋਂ US 'ਚ ਰਹਿ ਰਹੀ ਭਾਰਤੀ-ਅਮਰੀਕੀ 'ਡ੍ਰੀਮਰ' ਦਾ ਛਲਕਿਆ ਦਰਦ, ਛੱਡਣਾ ਪੈ ਸਕਦੈ ਦੇਸ਼
ਇਕ ਨਿਊਜ਼ ਏਜੰਸੀ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਐੱਨ.ਬੀ.ਸੀ. ਦੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਇਸ ਹਾਦਸੇ 'ਚ ਯੂਨੀਵਰਸਿਟੀ ਆਫ ਦਿ ਸਾਊਥਵੈਸਟ ਦੀ ਪੁਰਸ਼ ਅਤੇ ਮਹਿਲਾ ਗੋਲਫ ਟੀਮਾਂ ਦੇ ਮੈਂਬਰ ਸ਼ਾਮਲ ਸਨ। ਬੁੱਧਵਾਰ ਨੂੰ ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ (DPS) ਸਾਰਜੈਂਟ. ਸਟੀਵਨ ਬਲੈਂਕੋ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਰਾਤ 8.17 ਵਜੇ ਦੇ ਕਰੀਬ ਮਿਡਲੈਂਡ-ਓਡੇਸਾ ਦੇ ਉੱਤਰ-ਪੱਛਮ ਵਿਚ ਐਂਡਰਿਊਜ਼ ਸ਼ਹਿਰ ਤੋਂ ਲਗਭਗ 14 ਕਿਲੋਮੀਟਰ ਦੂਰ ਦੋ-ਲੇਨ ਵਾਲੀ ਸੜਕ 'ਤੇ ਵਾਪਰਿਆ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦਰਮਿਆਨ ਕੈਨੇਡਾ ਦਾ ਵੱਡਾ ਫ਼ੈਸਲਾ, ਬੇਲਾਰੂਸ 'ਤੇ ਲਾਈ ਇਹ ਪਾਬੰਦੀ
ਡੀ.ਪੀ.ਐੱਸ. ਨੇ ਇਕ ਬਿਆਨ ਵਿਚ ਕਿਹਾ, "ਡੌਜ 2500 ਪਿਕਅੱਪ ਟਰੱਕ ਐੱਫ.ਐੱਮ. 1788 'ਤੇ ਦੱਖਣ ਵੱਲ ਜਾ ਰਿਹਾ ਸੀ ਅਤੇ ਹੌਬਸ ਵਿਚ ਯੂਨੀਵਰਸਿਟੀ ਆਫ਼ ਦਿ ਸਾਊਥਵੈਸਟ ਵਿਚ ਰਜਿਸਟਰਡ ਇਕ ਫੋਰਡ ਟਰਾਂਜ਼ਿਟ ਯਾਤਰੀ ਵੈਨ ਐੱਫ.ਐੱਮ. 1788 'ਤੇ ਉੱਤਰ ਵੱਲ ਜਾ ਰਹੀ ਸੀ। ਬਲੈਂਕੋ ਨੇ ਕਿਹਾ, "ਅਣਜਾਣ ਕਾਰਨਾਂ ਕਰਕੇ, ਡੌਜ ਪਿਕਅੱਪ ਟਰੱਕ ਉੱਤਰੀ ਲੇਨ ਵਿਚ ਚਲਾ ਗਿਆ ਅਤੇ ਫੋਰਡ ਯਾਤਰੀ ਵੈਨ ਨੂੰ ਟੱਕਰ ਮਾਰ ਦਿੱਤੀ ਅਤੇ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ।'
ਇਹ ਵੀ ਪੜ੍ਹੋ: ਪਾਕਿ 'ਚ ਯੂਨੀਵਰਸਿਟੀ ਦੀ ਕੰਟੀਨ 'ਚ ਇਕੱਠੇ ਬੈਠੇ ਮੁੰਡੇ-ਕੁੜੀ ਨੂੰ ਲੈ ਕੇ ਹੋਈ ਝੜਪ, 21 ਜ਼ਖ਼ਮੀ
ਯੂਨੀਵਰਸਿਟੀ ਬੱਸ ਵਿਚ ਕੋਚ ਸਮੇਤ 9 ਯਾਤਰੀ ਸਵਾਰ ਸਨ। ਨਿਊ ਮੈਕਸੀਕੋ ਦੇ ਹੌਬਸ ਸਥਿਤ ਯੂਨੀਵਰਸਿਟੀ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਬੱਸ ਵਿਚ ਸਵਾਰ 7 ਯਾਤਰੀ ਹਾਦਸੇ ਵਿਚ ਮਾਰੇ ਗਏ ਹਨ ਅਤੇ 2 ਦੀ ਹਾਲਤ ਗੰਭੀਰ ਹੈ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਥੇ ਹੀ ਪਿਕਅੱਪ ਟਰੱਕ ਵਿਚ ਸਵਾਰ ਡਰਾਈਵਰ ਅਤੇ ਇਕ ਯਾਤਰੀ ਦੀ ਵੀ ਮੌਤ ਹੋ ਗਈ। ਯੂਨੀਵਰਸਿਟੀ ਨੇ ਕਿਹਾ ਕਿ ਪੁਰਸ਼ ਅਤੇ ਮਹਿਲਾ ਗੋਲਫ ਟੀਮਾਂ ਦੇ ਮੈਂਬਰ ਇਕ ਮੁਕਾਬਲੇ ਤੋਂ ਆਪਣੇ ਨਿਊ ਮੈਕਸੀਕੋ ਕੈਂਪਸ ਵਿਚ ਵਾਪਸ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ। ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕੀ ਸੰਸਦ ’ਚ ਬੋਲੇ ਜੇਲੇਂਸਕੀ- 'ਸਾਨੂੰ ਹੁਣ ਤੁਹਾਡੀ ਲੋੜ ਹੈ'