ਹੈਵਾਨੀਅਤ: 9 ਮਹੀਨੇ ਦੀ ਬਿੱਲੀ ਦਾ ਕਈ ਵਾਰ ਰੇਪ, ਫਿਰ ਕੀਤਾ ਅੱਗ ਹਵਾਲੇ

Tuesday, Oct 22, 2019 - 10:44 AM (IST)

ਹੈਵਾਨੀਅਤ: 9 ਮਹੀਨੇ ਦੀ ਬਿੱਲੀ ਦਾ ਕਈ ਵਾਰ ਰੇਪ, ਫਿਰ ਕੀਤਾ ਅੱਗ ਹਵਾਲੇ

ਲੰਡਨ— ਹੈਵਾਨੀਅਤ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਲੋਕਾਂ ਦੇ ਹੋਸ਼ ਉੱਡ ਗਏ। ਇਥੇ ਇਕ ਸ਼ਖਸ ਨੇ ਬਿੱਲੀ ਦਾ ਕਈ ਵਾਰ ਨਾ ਸਿਰਫ ਖਤਰਨਾਕ ਤਰੀਕੇ ਨਾਲ ਰੇਪ ਕੀਤਾ ਸਗੋਂ ਬਿੱਲੀ ਦੇ ਸਰੀਰ 'ਤੇ ਮੋਮ ਲਗਾ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦੇ ਬਾਅਦ ਉਸ ਸ਼ਖਸ ਨੇ ਅੱਧਮਰੀ ਹਾਲਤ 'ਚ ਬਿੱਲੀ ਨੂੰ ਵਰਕਿੰਗ ਟਾਊਨ 'ਚ ਇਕ ਸੜਕ 'ਤੇ ਛੱਡ ਦਿੱਤਾ। ਅੱਧਮਰੀ ਹਾਲਾਤ 'ਚ ਜਦੋਂ ਲੋਕਾਂ ਨੇ ਬਿੱਲੀ ਨੂੰ ਦੇਖਿਆ ਤਾਂ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ। ਡਾਕਟਰਾਂ ਦਾ ਕਹਿਣਾ ਹੈ ਕਿ ਬਿੱਲੀ ਦੇ ਕਈ ਅੰਗ ਸੜ ਚੁੱਕੇ ਸਨ। ਇਕ ਮੀਡੀਆ ਰਿਪੋਰਟ ਮੁਤਾਬਕ ਡਾਕਟਰਾਂ ਨੇ ਦੱਸਿਆ ਕਿ ਬਿੱਲੀ ਦਾ ਰੇਪ ਕਰਨ ਦੇ ਬਾਅਦ ਇਸ ਨੂੰ ਗਰਮ ਮੋਮ ਨਾਲ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਇਸ ਦੇ ਬਾਅਦ ਰੇਪਿਸਟ ਨੇ ਇਸ ਨੂੰ ਸੜਕ 'ਤੇ ਛੱਡ ਦਿੱਤਾ। ਬਿੱਲੀ ਦੇ ਸਰੀਰ 'ਤੇ ਜ਼ਖਮ ਦੇ ਨਿਸ਼ਾਨ ਵੀ ਸਨ।

PunjabKesari
ਦਰਅਸਲ ਇਹ ਮਾਮਲਾ ਇੰਗਲੈਂਡ ਦਾ ਹੈ। ਇਥੇ ਵਰਕਿੰਗ ਟਾਊਨ 'ਚ ਇਕ ਸੜਕ 'ਤੇ ਅੱਧਮਰੀ ਹਾਲਤ 'ਚ ਲੋਕਾਂ ਨੇ ਇਸ ਬਿੱਲੀ ਨੂੰ ਦੇਖਿਆ। ਬਿੱਲੀ ਦੇ ਕਈ ਅੰਗ ਸੜ ਚੁੱਕੇ ਸਨ। ਹਸਪਤਾਲ 'ਚ ਡਾਕਟਰਾਂ ਨੇ ਜਦੋਂ ਬਿੱਲੀ ਦੀ ਜਾਂਚ ਕੀਤੀ ਤਾਂ ਸਭ ਹੈਰਾਨ ਰਹਿ ਗਏ। ਮਿਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਈਆਂ ਹਨ। ਹਾਲਾਂਕਿ ਤਸਵੀਰਾਂ ਇੰਨੀਆਂ ਦਰਦਨਾਕ ਹਨ ਕਿ ਉਸ ਨੂੰ ਦੇਖ ਕੇ ਲੋਕ ਮਿਨੀ ਦਾ ਕਹਾਣੀ ਬਿਆਨ ਕਰ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆਂ ਤਾਂ ਉਸ ਦੇ ਬਚਣ ਦੀ ਉਮੀਦ ਨਹੀਂ ਸੀ ਪਰ ਮਿਨੀ ਹੁਣ ਖਤਰੇ ਤੋਂ ਬਾਹਰ ਹੈ। ਉਸ ਨੂੰ ਮਿਸਨ ਮਮਫਾਰਡ ਨਾਂ ਦੇ ਸ਼ਖਸ ਨੇ ਗੋਦ ਲਿਆ ਹੈ। ਉਹ ਬਹੁਤ ਜਲਦੀ ਰਿਕਵਰੀ ਕਰ ਰਹੀ ਹੈ। ਰਿਪੋਰਟ ਮੁਤਾਬਕ ਉਸ ਮਾਮਲੇ 'ਚ ਰੇਪਿਸਟ 'ਤੇ ਕੇਸ ਦਰਜ ਹੋ ਗਿਆ ਅਤੇ ਪੁਲਸ ਉਸ ਨੂੰ ਲੱਭ ਰਹੀ ਹੈ।


author

Aarti dhillon

Content Editor

Related News