ਜਾਪਾਨ ''ਚ ਪਲਾਸਟਿਕ ਖਾਣ ਨਾਲ 9 ਹਿਰਨਾਂ ਦੀ ਮੌਤ

Wednesday, Jul 10, 2019 - 07:43 PM (IST)

ਜਾਪਾਨ ''ਚ ਪਲਾਸਟਿਕ ਖਾਣ ਨਾਲ 9 ਹਿਰਨਾਂ ਦੀ ਮੌਤ

ਟੋਕੀਓ - ਪੱਛਮੀ ਜਾਪਾਨ ਦੇ ਮਸ਼ਹੂਰ ਪਾਰਕਾਂ 'ਚ ਪਲਾਸਟਿਕ ਦੀਆਂ ਥੈਲੀਆਂ ਖਾਣ ਤੋਂ ਬਾਅਦ ਹਾਲ ਹੀ 'ਚ 9 ਹਿਰਨਾਂ ਦੀ ਮੌਤ ਹੋ ਗਈ। ਨੈਰਾ ਪਾਰਕ 'ਚ 1,000 ਤੋਂ ਜ਼ਿਆਦਾ ਹਿਰਨ ਹਨ ਅਤੇ ਸੈਲਾਨੀ ਉਨ੍ਹਾਂ ਨੂੰ ਨੇੜੇ ਦੀਆਂ ਦੁਕਾਨਾਂ 'ਤੇ ਮਿਲਣ ਵਾਲੇ ਖਾਸ ਕ੍ਰੈਕਰਸ ਖਿਲਾ ਸਕਦੇ ਹਨ।

PunjabKesari

ਕ੍ਰੈਕਰਸ ਪਲਾਸਟਿਕ ਦੀਆਂ ਥੈਲੀਆਂ 'ਚ ਨਹੀਂ ਆਉਂਦੇ ਪਰ ਲੋਕ ਹੁਣ ਵੀ ਇਨ੍ਹਾਂ ਨੂੰ ਆਪਣੇ ਕੋਲ ਰੱਖਦੇ ਹਨ। ਇਕ ਪਸ਼ੂਆਂ ਦੇ ਡਾਕਟਰ ਨੇ ਕਿਹਾ ਕਿ ਹਿਰਣ ਪਲਾਸਟਿਕ ਨੂੰ ਖਾਣਾ ਸਮਝ ਲੈਂਦੇ ਹੋਣਗੇ। ਨੈਰਾ ਡੀਰ ਪ੍ਰੀਜਵ੍ਰੇਸ਼ਨ ਫਾਊਂਡੇਸ਼ਨ ਨੇ ਆਖਿਆ ਕਿ ਮਾਰਚ ਤੋਂ ਲੈ ਕੇ ਹੁਣ ਤੱਕ 14 'ਚੋਂ 9 ਹਿਰਨਾਂ ਦੀ ਮੌਤ ਹੋ ਚੁੱਕੀ ਹੈ ਕਿਉਂਕਿ ਉਨ੍ਹਾਂ ਦੇ ਢਿੱਡ 'ਚ ਪਲਾਸਟਿਕ ਮਿਲਿਆ। ਉਨ੍ਹਾਂ ਦੇ ਢਿੱਡ 'ਚੋਂ ਪਲਾਸਟਿਕ ਦਾ ਕੂੜਾ ਅਤੇ ਸਨੈਕਸ ਦੇ ਪੈਕੇਟ ਪਾਏ ਗਏ ਜਿਨ੍ਹਾਂ 'ਚੋਂ ਇਕ ਦੇ ਢਿੱਡ 'ਚੋਂ ਸਭ ਤੋਂ ਜ਼ਿਆਦਾ 4.3 ਕਿਲੋਗ੍ਰਾਮ ਦਾ ਪਲਾਸਟਿਕ ਪਾਇਆ ਗਿਆ।

PunjabKesari

ਦੱਸ ਦਈਏ ਕਿ ਗਲੋਬਲ ਪੱਧਰ 'ਤੇ ਪਲਾਸਟਿਕ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਥੇ ਇੰਡੋਨੇਸ਼ੀਆ ਵੱਲੋਂ ਬੀਤੇ ਦਿਨੀਂ 210 ਟਨ ਪਲਾਸਟਿਕ ਆਸਟ੍ਰੇਲੀਆ ਵਾਪਸ ਭੇਜਿਆ ਗਿਆ। ਉਥੇ ਜਾਪਾਨ 'ਚ ਇਸ ਤਰ੍ਹਾਂ ਦੀ ਘਟਨਾਵਾਂ ਨਾਲ ਹੋਣ ਵਾਲੀਆਂ ਹਿਰਨਾਂ ਦੀਆਂ ਮੌਤਾਂ ਤੋਂ ਲੋਕ ਬੇਖਬਰ ਹਨ।


author

Khushdeep Jassi

Content Editor

Related News