ਪਾਕਿਸਤਾਨ ਦੇ ਦਾਦੂ ''ਚ ਅੱਗ ਲੱਗਣ ਕਾਰਨ 9 ਬੱਚਿਆਂ ਦੀ ਮੌਤ, 20 ਲੋਕ ਜ਼ਖਮੀ
Wednesday, Apr 20, 2022 - 02:30 PM (IST)
ਇਸਲਾਮਾਬਾਦ (ਏਐਨਆਈ): ਪਾਕਿਸਤਾਨ ਦੇ ਦਾਦੂ ਜ਼ਿਲ੍ਹੇ ਦੇ ਮੁਹੰਮਦ ਦਰਿਆਨੀ ਚੰਦੀਓ ਪਿੰਡ ਵਿਚ ਸੋਮਵਾਰ ਸ਼ਾਮ ਨੂੰ ਲੱਗੀ ਭਿਆਨਕ ਅੱਗ ਵਿਚ 9 ਬੱਚਿਆਂ ਦੀ ਮੌਤ ਹੋ ਗਈ, ਲਗਭਗ 20 ਪਿੰਡ ਵਾਸੀ ਜ਼ਖਮੀ ਹੋ ਗਏ ਅਤੇ ਲਗਭਗ 50 ਘਰ ਸੜ ਗਏ।ਡਾਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਤੇਜ਼ ਹਵਾਵਾਂ ਨਾਲ ਚੱਲਣ ਕਾਰਨ ਅੱਗ ਤੂੜੀ ਵਾਲੇ ਘਰ ਦੀ ਰਸੋਈ ਤੋਂ ਬਾਕੀ ਘਰਾਂ ਤੱਕ ਫੈਲ ਗਈ, ਜਿਸ ਨਾਲ ਲਗਭਗ ਪੂਰੇ ਪਿੰਡ ਵਿਚ ਅੱਗ ਲੱਗ ਗਈ।
ਜ਼ਖਮੀਆਂ 'ਚੋਂ ਕੁਝ ਨੂੰ ਸਰਕਾਰੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਜਦਕਿ ਬਾਕੀਆਂ ਨੂੰ ਮਹਾਰ ਅਤੇ ਲਰਕਾਣਾ ਜ਼ਿਲੇ ਦੇ ਨਿੱਜੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਇਹ ਸਾਰੇ ਨਾਜ਼ੁਕ ਹਾਲਤ ਵਿੱਚ ਹਨ।ਪੁਲਸ ਦੇ ਸੀਨੀਅਰ ਸੁਪਰਡੈਂਟ ਇਰਫਾਨ ਅਲੀ ਸਾਮੂ ਨੇ ਨੌਂ ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮਹਾਰ ਤਾਲੁਕਾ ਹਸਪਤਾਲ ਲਿਜਾਇਆ ਗਿਆ। ਅੱਗ ਨਾਲ 150 ਤੋਂ ਵੱਧ ਪਸ਼ੂ ਵੀ ਝੁਲਸ ਗਏ। ਪਿੰਡ ਵਾਸੀਆਂ ਦੀ ਕਰੀਬ 15,000 ਮਣ ਕਣਕ, ਚੌਲ ਅਤੇ ਅਨਾਜ ਦੇ ਨਾਲ-ਨਾਲ ਕਈ ਹੋਰ ਨਿੱਜੀ ਸਮਾਨ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਦੇ ਪਰਿਵਾਰ 'ਤੇ ਜਾਨਲੇਵਾ ਹਮਲਾ
ਪਿੰਡ ਵਾਸੀਆਂ ਨੇ ਦੱਸਿਆ ਕਿ ਭਾਵੇਂ ਰਾਤ 9 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕਮੇਟੀ ਨੂੰ ਦਿੱਤੀ ਗਈ ਸੀ ਪਰ ਅੱਗ ਬੁਝਾਊ ਅਮਲੇ ਨੇ ਮੌਕੇ 'ਤੇ ਪਹੁੰਚ ਕੇ ਅਗਲੇ ਦਿਨ ਸਵੇਰੇ 8 ਵਜੇ ਦੇ ਕਰੀਬ ਅੱਗ 'ਤੇ ਕਾਬੂ ਪਾਇਆ। ਡਾਨ ਅਖਬਾਰ ਦੀ ਰਿਪੋਰਟ ਮੁਤਾਬਕ ਇਸ ਦੇ ਇਲਾਵਾ ਕੋਈ ਵੀ ਜ਼ਿਲ੍ਹਾ ਅਧਿਕਾਰੀ ਜਾਂ ਕੋਈ ਚੁਣਿਆ ਹੋਇਆ ਪ੍ਰਤੀਨਿਧੀ ਪਿੰਡ ਦਾ ਦੌਰਾ ਕਰਨ ਨਹੀਂ ਪਹੁੰਚਿਆ। ਮੰਗਲਵਾਰ ਨੂੰ ਦਾਦੂ ਜ਼ਿਲੇ 'ਚ ਅੱਗ ਲੱਗਣ ਦੀਆਂ ਤਿੰਨ ਹੋਰ ਘਟਨਾਵਾਂ ਵੀ ਸਾਹਮਣੇ ਆਈਆਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।