ਜਾਪਾਨ ਦੇ 83 ਸਾਲਾ ਵਿਅਕਤੀ ਨੇ ਇਕੱਲੇ ਪ੍ਰਸ਼ਾਂਤ ਮਹਾਸਾਗਰ ਦੀ ਕੀਤੀ ਯਾਤਰਾ
Sunday, Jun 05, 2022 - 01:37 PM (IST)
ਟੋਕੀਓ– ਜਾਪਾਨ ਦਾ 83 ਸਾਲ ਵਿਅਕਤੀ ਪ੍ਰਸ਼ਾਂਤ ਮਹਾਸਾਗਰ ਵਿਚ ਇਕੱਲੇ ਅਤੇ ਬਿਨਾਂ ਰੁਕੇ ਯਾਤਰਾ ਪੂਰੀ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਘਰ ਪਰਤ ਆਇਆ ਅਤੇ ਇਹ ਮੀਲ ਦਾ ਪੱਥਰ ਹਾਸਲ ਕਰਨ ਵਾਲਾ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਿਆ। ਕੇਨਿਚੀ ਹੋਰੀ 69 ਦਿਨ ਪਹਿਲਾਂ ਮਾਰਚ ਵਿਚ ਸੈਨ ਫਰਾਂਸਿਸਕੋ ਵਿਚ ਕਿਸ਼ਤੀ ਰਾਹੀਂ ਬੰਦਰਗਾਹ ਤੋਂ ਪ੍ਰਸ਼ਾਂਤ ਮਹਾਸਾਗਰ ਯਾਤਰਾ ਲਈ ਰਵਾਨਾ ਹੋਇਆ ਸੀ ਅਤੇ ਸਨੀਵਾਰ ਨੂੰ ਪੱਛਮੀ ਜਾਪਾਨ ਦੇ ਹੀ ਜਲਡਮਰੂਮੱਧ ਪਹੁੰਚ ਗਿਆ। ਇਹ ਹੋਰੀ ਦੀ ਵੱਡੀ ਪ੍ਰਾਪਤੀ ਹੈ।
ਇਸ ਤੋਂ ਪਹਿਲਾਂ ਉਹ ਸਾਲ 1962 ਵਿਚ ਜਾਪਾਨ ਤੋਂ ਸੈਨ ਫਰਾਂਸਿਸਕੋ ਵਿਚਾਲੇ ਪ੍ਰਸ਼ਾਂਤ ਖੇਤਰ ਵਿਚ ਇਕੱਲੇ ਅਤੇ ਬਿਨਾਂ ਰੁਕੇ ਯਾਤਰਾ ਪੂਰੀ ਕਰਨ ਵਾਲਾ ਦੁਨੀਆ ਦਾ ਪਹਿਲਾਂ ਵਿਅਕਤੀ ਬਣ ਗਿਆ ਸੀ। 60 ਸਾਲਾਂ ਬਾਅਦ ਹੁਣ ਉਹ ਸੈਨ ਫਰਾਂਸਿਸਕੋ ਤੋਂ ਵਾਪਸ ਜਾਪਾਨ ਦੀ ਯਾਤਰਾ ’ਤੇ ਨਿਕਲੇ ਸਨ।