ਨਿਊਯਾਰਕ 'ਚ ਸਿੱਖ ਸਾਹਿਤਕਾਰ ਉਕਾਂਰ ਸਿੰਘ ਡੁਮੇਲੀ ਨਾਲ ਅਣਪਛਾਤੇ ਲੁਟੇਰਿਆਂ ਵੱਲੋਂ ਕੁੱਟਮਾਰ

Friday, Sep 09, 2022 - 04:08 PM (IST)

ਨਿਊਯਾਰਕ 'ਚ ਸਿੱਖ ਸਾਹਿਤਕਾਰ ਉਕਾਂਰ ਸਿੰਘ ਡੁਮੇਲੀ ਨਾਲ ਅਣਪਛਾਤੇ ਲੁਟੇਰਿਆਂ ਵੱਲੋਂ ਕੁੱਟਮਾਰ

ਨਿਊਯਾਰਕ (ਰਾਜ ਗੋਗਨਾ)— ਬੀਤੀ ਰਾਤ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਨਿਊਯਾਰਕ ਰਾਜ ਦੇ ਰਿਚਮੰਡ ਹਿੱਲ ਦੀ 112 ਸਟ੍ਰੀਟ 'ਤੇ ਬਜ਼ੁਰਗ ਸਾਹਿਤਕਾਰ ਉਂਕਾਰ ਸਿੰਘ ਡੁਮੇਲੀ ਨਾਲ ਅਣਪਛਾਤੇ ਲੁਟੇਰਿਆਂ ਵੱਲੋਂ ਕੁੱਟਮਾਰ ਕੀਤੀ ਗਈ। ਆਪਣੇ ਘਰੋਂ ਰਾਤ 9:30 ਵਜੇ ਦੇ ਕਰੀਬ ਸੈਰ ਕਰਨ ਨਿਕਲੇ 82 ਸਾਲਾ ਉਂਕਾਰ ਸਿੰਘ ਨਾਲ 2 ਅਣਪਛਾਤੇ ਲੁਟੇਰਿਆਂ ਨੇ ਕੁੱਟਮਾਰ ਕਰਕੇ ਉਨ੍ਹਾਂ ਦਾ ਫੋਨ ਵੀ ਖੋਹ ਲਿਆ। ਸਾਹਿਤਕਾਰ ਉਂਕਾਰ ਸਿੰਘ ਡੁਮੇਲੀ ਪੰਜਾਬ ਦੇ ਫਗਵਾੜਾ ਨੇੜਲੇ ਪਿੰਡ ਡੁਮੇਲੀ ਨਾਲ ਸਬੰਧ ਰੱਖਦੇ ਹਨ। 

ਇਹ ਵੀ ਪੜ੍ਹੋ: ਇਸ 19 ਸਾਲਾ ਕੁੜੀ ਨੇ ਪਹਿਲਾਂ ਹੀ ਕਰ ਦਿੱਤੀ ਸੀ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਦੀ ਭਵਿੱਖਬਾਣੀ!

ਪੀੜਤ ਉਂਕਾਰ ਸਿੰਘ, ਜੋ ਤਕਰੀਬਨ 30 ਸਾਲ ਤੋਂ ਇੱਥੇ ਰਹਿ ਰਹੇ ਹਨ, ਨੇ ਦੱਸਿਆ ਕਿ ਸ਼ੂਗਰ ਦਾ ਮਰੀਜ਼ ਹੋਣ ਕਾਰਨ ਉਹ ਖਾਣਾ ਖਾ ਕੇ ਸੈਰ ਕਰਨ ਲਈ ਘਰੋਂ ਨਿਕਲੇ ਸਨ। ਇਸ ਦੌਰਾਨ ਪਿੱਛੋਂ ਦੋ ਅਣਪਛਾਤੇ ਨੌਜਵਾਨ ਮੂੰਹ ਢੱਕ ਕੇ ਆਏ ਅਤੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਪਏ। ਫਿਰ ਲੁਟੇਰੇ ਉਨ੍ਹਾਂ ਦੀ ਜੇਬ ਵਿੱਚੋਂ ਫ਼ੋਨ ਕੱਢ ਕੇ ਫ਼ਰਾਰ ਹੋ ਗਏ। ਉਂਕਾਰ ਸਿੰਘ ਨੂੰ ਹਸਪਤਾਲ 'ਚ ਮੁੱਢਲੀ ਸਹਾਇਤਾ ਦੇਣ ਮਗਰੋਂ ਘਰ ਭੇਜ ਦਿੱਤਾ ਗਿਆ। ਪੀੜ੍ਹਤ ਉਂਕਾਰ ਸਿੰਘ ਅਨੁਸਾਰ ਇਹ ਕੋਈ ਮੇਰੇ 'ਤੇ ਨਸਲੀ ਹਮਲਾ ਨਹੀਂ ਸੀ। ਇਹ ਬਿਨਾਂ ਕੰਮ ਕਾਰ ਤੋਂ ਵਿਹਲੇ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰੇ ਸਨ। ਫਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਜਾਂਚ ਜਾਰੀ ਹੈ। ਪੁਲਸ ਦੇ ਅਨੁਸਾਰ, ਹਮਲੇ ਦੀ ਫਿਲਹਾਲ ਨਫ਼ਰਤੀ ਅਪਰਾਧ ਵਜੋਂ ਜਾਂਚ ਨਹੀਂ ਕੀਤੀ ਜਾ ਰਹੀ ਹੈ, ਕਿਉਂਕਿ ਇਰਾਦਾ ਲੁੱਟ ਦਾ ਹੋਣਾ ਤੈਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ PM ਮੋਦੀ ਨੂੰ ਦੱਸਿਆ ਮਹਾਨ ਸ਼ਖ਼ਸੀਅਤ, ਬੋਲੇ- ਕਰ ਰਹੇ ਹਨ ਬਿਹਤਰ ਕੰਮ


author

cherry

Content Editor

Related News