ਚੀਨ ਕਰੇਗਾ ਪਾਕਿਸਤਾਨ ਦੀ ਮਦਦ, ਜਲ ਸੈਨਾ ਨੂੰ ਦੇਵੇਗਾ 8 ਪਣਡੁੱਬੀਆਂ

08/27/2016 6:55:40 PM

 ਇਸਲਾਮਾਬਾਦ— ਚੀਨ ਪਾਕਿਸਤਾਨ ਦੀ ਜਲ ਸੈਨਾ ਨੂੰ 8 ਪਣਡੁੱਬੀਆਂ ਦੇਵੇਗਾ, ਜਿਸ ''ਚੋਂ 4 ਚੀਨ ਦੇ ਸਹਿਯੋਗ ਨਾਲ ਇਸ ਦੇਸ਼ ''ਚ ਬਣਾਈਆਂ ਜਾਣਗੀਆਂ ਅਤੇ ਬਾਕੀ 4 ਨੂੰ ਉਹ ਖੁਦ ਬਣਾ ਕੇ ਇਸ ਦੇਸ਼ ਨੂੰ ਸੌਂਪੇਗਾ। ਜਲ ਸੈਨਾ ਦੀ ਪਣਡੁੱਬੀ ਪ੍ਰਾਜੈਕਟ ਦੇ ਮੁੱਖ ਡਾਇਰੈਕਟਰ ਨੇ ਜਲ ਸੈਨਾ ਦੇ ਹੈੱਡਕੁਆਟਰ ''ਤੇ ਇਹ ਜਾਣਕਾਰੀ ਕੱਲ ਭਾਵ ਸ਼ੁੱਕਰਵਾਰ ਨੂੰ ਨੈਸ਼ਨਲ ਅਸੈਂਬਲੀ ਦੀ ਰੱਖਿਆ ਕਮੇਟੀ ਦੇ ਮੈਂਬਰਾਂ ਨੂੰ ਦਿੱਤੀ।
ਮੁੱਖ ਡਾਇਰੈਕਟਰ ਨੇ ਕਮੇਟੀ ਨੂੰ ਦੱਸਿਆ ਕਿ ਚੀਨ 4 ਪਣਡੁੱਬੀਆਂ ਪਾਕਿਸਤਾਨ ਨੂੰ 2022-23 ਤੱਕ ਸੌਂਪੇਗਾ ਅਤੇ ਬਾਕੀ 4 ਕਰਾਚੀ ਦੇ ਸ਼ਿਪਯਾਰਡ (ਜਹਾਜ਼ ਦੀ ਮੁਰੰਮਤ ਕਰਨ ਦੀ ਥਾਂ) ''ਚ ਚੀਨ ਦੀ ਮਦਦ ਨਾਲ ਬਣਾਈਆਂ ਜਾਣਗੀਆਂ ਅਤੇ ਉਹ ਜਲ ਸੈਨਾ ਨੂੰ 2028 ਤੱਕ ਸੌਂਪ ਦਿੱਤੀਆਂ ਜਾਣਗੀਆਂ।

Tanu

News Editor

Related News