ਸੋਮਾਲੀਆ ਦੀ ਰਾਜਧਾਨੀ ''ਚ ਧਮਾਕਾ, 8 ਲੋਕਾਂ ਦੀ ਮੌਤ ਤੇ 9 ਜ਼ਖਮੀ

Saturday, Sep 25, 2021 - 08:09 PM (IST)

ਸੋਮਾਲੀਆ ਦੀ ਰਾਜਧਾਨੀ ''ਚ ਧਮਾਕਾ, 8 ਲੋਕਾਂ ਦੀ ਮੌਤ ਤੇ 9 ਜ਼ਖਮੀ

ਮੋਗਾਦਿਸ਼ੁ-ਸੋਮਾਲੀਆ 'ਚ ਰਾਸ਼ਟਰਪਤੀ ਭਵਨ ਦੇ ਐਂਟਰੀ ਗੇਟ ਨੇੜੇ ਸੁਰੱਖਿਆ ਚੌਕੀ 'ਤੇ ਵਿਸਫੋਕਟ ਨਾਲ ਲਦੇ ਵਾਹਨ ਨੇ ਇਕ ਕਾਰ ਅਤੇ ਟਰੱਕ ਨੂੰ ਟੱਕਰ ਮਾਰੀ ਅਤੇ ਧਮਾਕੇ 'ਚ 8 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਅਬਦੀਫਤਹ ਐਡਮ ਹਸਨ ਨੇ ਦੱਸਿਆ ਕਿ ਧਮਾਕੇ 'ਚ 9 ਲੋਕ ਜ਼ਖਮੀ ਹੋ ਗਏ ਹਨ। ਅਲ-ਕਾਇਦਾ ਨਾਲ ਜੁੜੇ ਅਲ-ਸ਼ਬਾਬ ਅੱਤਵਾਦ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਸਮੂਹ ਅਕਸਰ ਰਾਜਧਾਨੀ ਮੋਗਾਦਿਸ਼ੁ 'ਚ ਇਸ ਤਰ੍ਹਾਂ ਦੇ ਹਮਲੇ ਕਰਦਾ ਰਹਿੰਦਾ ਹੈ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਮਹਾਸਭਾ 'ਚ ਬੋਲੇ PM ਮੋਦੀ, ਕਿਹਾ-ਦੁਨੀਆ ਸਭ ਤੋਂ ਵੱਡੀ ਮਹਾਮਾਰੀ ਨਾਲ ਲੜ ਰਹੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News