ਈਰਾਨ ਦੇ 8 ਫੀਸਦੀ MPs ਨੂੰ ਕੋਰੋਨਾਵਾਇਰਸ, UAE ''ਚ ਵੀ ਦਹਿਸ਼ਤ

03/04/2020 4:06:02 PM

ਤਹਿਰਾਨ— ਇਕ ਹਫਤਾ ਪਹਿਲਾਂ ਈਰਾਨ ਵਿਚ 100 ਤੋਂ ਘੱਟ ਕੋਰੋਨਾਵਾਇਰਸ ਦੇ ਮਾਮਲੇ ਸਨ। ਉੱਥੇ ਹੀ, ਮੰਗਲਵਾਰ ਤੱਕ ਈਰਾਨ ਵਿਚ ਇਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਕੇ 2,336 'ਤੇ ਪਹੁੰਚ ਗਈ, ਜਿਸ ਕਾਰਨ ਮਿਡਲ ਈਸਟ ਵਿਚ ਇਹ ਦੁਨੀਆ ਦੇ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਬਣ ਗਿਆ ਹੈ। ਹੁਣ ਤੱਕ ਈਰਾਨ ਵਿਚ ਕੋਰੋਨਾਵਾਇਰਸ ਨਾਲ 77 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ  ਵੱਡੀ ਗੱਲ ਇਹ ਹੈ ਕਿ ਈਰਾਨੀ ਸੰਸਦ ਦੇ 8 ਫੀਸਦੀ ਐੱਮ. ਪੀਜ਼. ਵਿਚ ਵੀ ਕੋਰੋਨਾਵਾਇਰਸ ਦੀ ਪੁਸ਼ਟੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।

PunjabKesari

ਈਰਾਨ ਦੇ ਡਿਪਟੀ ਪਾਰਲੀਮੈਂਟ ਸਪੀਕਰ ਅਬਦੁੱਲ ਰਜ਼ਾ ਮਿਸ਼ਰੀ ਮੁਤਾਬਕ, 290 ਸੰਸਦ ਮੈਂਬਰਾਂ ਵਿਚੋਂ 23 ਐੱਮ. ਪੀਜ਼. ਕੋਰੋਨਾ ਵਾਇਰਸ ਪਾਜ਼ੀਟਵ ਨਿਕਲੇ ਹਨ, ਜੋ ਕੁੱਲ ਸੰਸਦ ਮੈਂਬਰਾਂ ਦਾ 8 ਫੀਸਦੀ ਹਨ। ਹਾਲਾਂਕਿ, ਇਹ ਨਹੀਂ ਦੱਸਿਆ ਕਿ ਇਹ ਕਦੋਂ ਸੰਕਰਮਿਤ ਹੋਏ ਸਨ।
 

ਯੂ. ਏ. ਈ. ਨੂੰ ਵੀ ਲੱਗੀ ਫਿਕਰ-

PunjabKesari
ਕੋਰੋਨਾਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਈਰਾਨ ਵਿਚ ਸੰਸਦ ਮੈਂਬਰਾਂ (ਐੱਮ. ਪੀਜ਼.) ਤੇ ਨਾਗਰਿਕਾਂ ਵਿਚਕਾਰ ਬੈਠਕਾਂ ਰੱਦ ਕਰ ਦਿੱਤੀਆਂ ਗਈਆਂ ਹਨ। ਈਰਾਨ ਦੀ ਅਰਧ-ਸਰਕਾਰੀ ਨਿਊਜ਼ ਏਜੰਸੀ ਆਈ. ਐੱਸ. ਐੱਨ. ਏ. ਮੁਤਾਬਕ, ਵਾਇਰਸ ਦੇ ਫੈਲਣ ਨੂੰ ਰੋਕਣ ਦੀ ਕੋਸ਼ਿਸ਼ ਵਿਚ ਈਰਾਨ ਅਸਥਾਈ ਤੌਰ 'ਤੇ 54,000 ਤੋਂ ਵੱਧ ਕੈਦੀਆਂ ਨੂੰ ਰਿਹਾ ਕਰੇਗਾ। ਇਨ੍ਹਾਂ ਦੀ ਰਿਹਾਈ ਈਰਾਨ ਦੇ ਸਿਹਤ ਮੰਤਰਾਲੇ ਦੀ ਨਿਗਰਾਨੀ ਹੇਠ ਹੋਵੇਗੀ। ਈਰਾਨ ਵਿਚ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹੋਰ ਦੇਸ਼ਾਂ ਨੇ ਆਪਣੇ ਨਾਗਿਰਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਕਿਹਾ ਕਿ ਉਹ ਕੋਰੋਨਾਵਾਇਰਸ ਦੇ ਫੈਲਣ ਦੇ ਡਰ ਵਿਚਕਾਰ ਆਪਣੇ ਸਾਰੇ ਨਾਗਰਿਕਾਂ ਨੂੰ ਈਰਾਨ ਤੋਂ ਬਾਹਰ ਕੱਢ ਰਿਹਾ ਹੈ।
ਜ਼ਿਕਰਯੋਗ ਹੈ ਕਿ ਈਰਾਨ ਨੂੰ ਸੋਮਵਾਰ ਵਿਸ਼ਵ ਸਿਹਤ ਸੰਗਠਨ ਤੋਂ ਜਹਾਜ਼ ਜ਼ਰੀਏ ਪਹਿਲੀ ਵੱਡੀ ਸਹਾਇਤਾ ਪ੍ਰਾਪਤ ਹੋਈ ਹੈ। ਇਸ ਵਿਚ 8 ਟਨ ਟੈਸਟ ਕਿੱਟਾਂ ਸ਼ਾਮਲ ਹਨ, ਜਿਸ ਨਾਲ 1,00,000 ਲੋਕਾਂ ਦੀ ਜਾਂਚ ਕਰਨ 'ਚ ਮਦਦ ਮਿਲੇਗੀ। ਡਬਲਿਊ. ਐੱਚ. ਓ. ਨੇ ਮਹਾਂਮਾਰੀ ਵਿਗਿਆਨੀਆਂ, ਡਾਕਟਰਾਂ ਤੇ ਪ੍ਰਯੋਗਸ਼ਾਲਾ ਟੈਸਟ ਮਾਹਰਾਂ ਦੀਆਂ 6 ਟੀਮਾਂ ਵੀ ਭੇਜੀਆਂ ਹਨ।

PunjabKesari

 

ਇਹ ਵੀ ਪੜ੍ਹੋ ► ਕੈਨੇਡਾ ਦੇ 'ਪੰਜਾਬੀ ਗੜ੍ਹ' 'ਚ ਕੋਰੋਨਾ ਦੀ ਦਸਤਕ, USA 'ਚ ਨੌ ਮੌਤਾਂ ►ਇਸ ਮਹੀਨੇ ਫਰਿੱਜ, AC ਦਾ ਪਾਰਾ ਹੋ ਜਾਵੇਗਾ 'ਹਾਈ', TV ਵੀ ਹੋਣਗੇ ਇੰਨੇ ਮਹਿੰਗੇ ► ਇਨ੍ਹਾਂ ਦਵਾਈਆਂ ਦਾ ਸਟਾਕ ਹੋ ਸਕਦੈ ਖਤਮ, ਡਾਕਟਰਾਂ ਨੂੰ ਵੀ ਪੈ ਗਈ ਚਿੰਤਾ ► PAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ


Related News