ਵੀਅਤਨਾਮ ਅਤੇ ਥਾਈਲੈਂਡ ’ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 8 ਮੌਤਾਂ
Thursday, Aug 28, 2025 - 04:01 AM (IST)

ਹਨੋਈ (ਭਾਸ਼ਾ) – ਦੱਖਣ-ਪੂਰਬੀ ਏਸ਼ੀਆ ਦੇ ਕਈ ਹਿੱਸਿਆਂ ਵਿਚ ਬੁੱਧਵਾਰ ਨੂੰ ਟ੍ਰੌਪੀਕਲ ਤੂਫਾਨ ਤੋਂ ਬਾਅਦ ਪਏ ਮੋਹਲੇਧਾਰ ਮੀਂਹ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਦੇ ਅਨੁਸਾਰ ਵੀਅਤਨਾਮ ਦੇ ਉੱਤਰੀ ਅਤੇ ਮੱਧ ਸੂਬਿਆਂ ਵਿਚ ਹੜ੍ਹ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਇਕ ਵਿਅਕਤੀ ਲਾਪਤਾ ਹੈ ਅਤੇ 34 ਲੋਕ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਤੂਫਾਨ ਕਾਰਨ ਚੀਨ ਦੇ ਹੈਨਾਨ ਟਾਪੂ ’ਤੇ ਤੇਜ਼ ਹਵਾਵਾਂ ਚੱਲੀਆਂ ਅਤੇ ਮੀਂਹ ਪਿਆ।