ਭਿੰਡੀ, ਮੇਥੀ ਅਤੇ ਇਮਲੀ ਨਾਲ ਪਾਣੀ ਤੋਂ 90% ਤੱਕ ਮਾਈਕ੍ਰੋਪਲਾਸਟਿਕ ਸਾਫ਼ ਕਰਨ ਦੀ ਖੋਜ

Sunday, Sep 14, 2025 - 11:41 AM (IST)

ਭਿੰਡੀ, ਮੇਥੀ ਅਤੇ ਇਮਲੀ ਨਾਲ ਪਾਣੀ ਤੋਂ 90% ਤੱਕ ਮਾਈਕ੍ਰੋਪਲਾਸਟਿਕ ਸਾਫ਼ ਕਰਨ ਦੀ ਖੋਜ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੀ ਟਾਰਲੇਟਨ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਕ ਹੈਰਾਨ ਕਰਨ ਵਾਲੀ ਖੋਜ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਿੰਡੀ, ਮੇਥੀ ਅਤੇ ਇਮਲੀ ਦੇ ਕੁਦਰਤੀ ਐਕਸਟ੍ਰੈਕਟ ਦੀ ਵਰਤੋਂ ਨਾਲ ਪਾਣੀ 'ਚੋਂ 90% ਤੱਕ ਮਾਈਕ੍ਰੋਪਲਾਸਟਿਕ ਸਾਫ਼ ਕੀਤਾ ਜਾ ਸਕਦਾ ਹੈ। ਇਹ ਖੋਜ ਡਾ. ਰਾਜਨੀ ਸ੍ਰਿਨਿਵਾਸਨ ਦੀ ਅਗਵਾਈ 'ਚ ਕੀਤੀ ਗਈ, ਜਿਨ੍ਹਾਂ ਦੀ ਟੀਮ 'ਚ ਰਾਜਿਤਾ ਭੁਜੂ, ਵਿਕਟੋਰੀਆ ਚਰਾਈਬੀ, ਬਲੇਕ ਸੌਰੇਨਮੈਨ, ਜੋ ਬ੍ਰਾਸੇਰਾ, ਮਾਈਕਲ ਫਾਊਲਰ, ਹੈਲੀ ਵ੍ਹਾਈਟ, ਮਾਰਕੋਨੀ ਅਜ਼ਾਦਾਹ ਅਤੇ ਹੋਰ ਸਹਿਯੋਗੀ ਸ਼ਾਮਲ ਸਨ।

ਖੋਜਕਾਰਾਂ ਨੇ ਭਿੰਡੀ, ਮੇਥੀ ਅਤੇ ਇਮਲੀ ਦੇ ਐਕਸਟ੍ਰੈਕਟ ਪਾਣੀ 'ਚ ਪਾਏ ਤਾਂ ਇਹ ਐਕਸਟ੍ਰੈਕਟ ਮਾਈਕ੍ਰੋਪਲਾਸਟਿਕ ਦੇ ਕਣਾਂ ਨੂੰ ਆਪਣੇ ਨਾਲ ਜੋੜ ਕੇ ਇਕ ਢੇਰ (clump) ਬਣਾਉਂਦੇ ਹਨ। ਇਸ ਨੂੰ ਆਸਾਨੀ ਨਾਲ ਛਾਣ ਕੇ ਪਾਣੀ ਵਿਚੋਂ ਕੱਢਿਆ ਜਾ ਸਕਦਾ ਹੈ। ਖੋਜ ਅਨੁਸਾਰ, ਮੇਥੀ ਦੇ ਐਕਸਟ੍ਰੈਕਟ ਨਾਲ ਇਕ ਘੰਟੇ 'ਚ 93 ਫੀਸਦੀ ਤੱਕ ਮਾਈਕ੍ਰੋਪਲਾਸਟਿਕ ਹਟ ਗਿਆ, ਜਦਕਿ ਭਿੰਡੀ ਨਾਲ 67 ਫੀਸਦੀ ਤੱਕ ਕਣ ਸਾਫ਼ ਹੋਏ। ਸਭ ਤੋਂ ਦਿਲਚਸਪ ਗੱਲ ਇਹ ਸੀ ਕਿ ਜਦ ਭਿੰਡੀ ਤੇ ਮੇਥੀ ਨੂੰ ਇਕੱਠੇ ਵਰਤਿਆ ਗਿਆ, ਤਾਂ ਕੇਵਲ 30 ਮਿੰਟ 'ਚ ਹੀ 70 ਫੀਸਦੀ ਤੱਕ ਮਾਈਕ੍ਰੋਪਲਾਸਟਿਕ ਹਟਾਉਣ ਦੀ ਸਮਰੱਥਾ ਮਿਲੀ। ਇਹ ਟੈਸਟ ਸਿਰਫ਼ ਪ੍ਰਯੋਗਸ਼ਾਲਾ ਵਿਚ ਹੀ ਨਹੀਂ, ਸਗੋਂ ਸਮੁੰਦਰੀ, ਤਾਜੇ ਅਤੇ ਜ਼ਮੀਨੀ ਪਾਣੀ ਦੇ ਸੈਂਪਲਾਂ 'ਤੇ ਵੀ ਕੀਤੇ ਗਏ ਹਨ। ਨਤੀਜੇ ਹਰ ਜਗ੍ਹਾ ਪ੍ਰਭਾਵਸ਼ਾਲੀ ਸਾਬਿਤ ਹੋਏ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਤਰੀਕਾ ਭਵਿੱਖ 'ਚ ਪਾਣੀ ਦੀ ਸਫ਼ਾਈ ਅਤੇ ਵਾਤਾਵਰਣ ਸੰਭਾਲ ਲਈ ਵੱਡਾ ਹਥਿਆਰ ਸਾਬਤ ਹੋ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News