ਤਨਜ਼ਾਨੀਆ 'ਚ ਸਮੁੰਦਰੀ ਕੱਛੂਏ ਦਾ ਮਾਸ ਖਾਣ ਨਾਲ 8 ਬੱਚਿਆਂ ਦੀ ਮੌਤ

03/09/2024 2:12:03 PM

ਜ਼ਾਂਜ਼ੀਬਾਰ (ਵਾਰਤਾ)- ਤਨਜ਼ਾਨੀਆ ਦੇ ਜ਼ਾਂਜ਼ੀਬਾਰ ਦੇ ਪੇਂਬਾ ਟਾਪੂ ਦੇ ਪੰਜਾ ਆਈਲੇਟ 'ਤੇ ਸਮੁੰਦਰੀ ਕੱਛੂਏ ਦਾ ਮਾਸ ਖਾਣ ਨਾਲ ਘੱਟੋ-ਘੱਟ 8 ਬੱਚਿਆਂ ਦੀ ਮੌਤ ਹੋ ਗਈ ਅਤੇ 78 ਬਾਲਗ ਬੀਮਾਰ ਹੋ ਗਏ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਜਹਾਜ਼ਾਂ ਨੇ ਆਸਮਾਨ ਤੋਂ ਸੁੱਟੀ ਰਾਹਤ ਸਮੱਗਰੀ, ਪੈਰਾਸ਼ੂਟ ਨਾ ਖੁੱਲਣ ਕਾਰਨ ਲੋਕਾਂ 'ਤੇ ਡਿੱਗੇ ਬਕਸੇ, 5 ਮੌਤਾਂ (ਵੀਡੀਓ)

ਮਾਕੋਨੀ ਦੇ ਜ਼ਿਲ੍ਹਾ ਮੈਡੀਕਲ ਅਫ਼ਸਰ ਹਾਜੀ ਬਕਰੀ ਹਾਜੀ ਨੇ ਕਿਹਾ ਕਿ ਮੈਡੀਕਲ ਲੈਬਾਰਟਰੀ ਵਿੱਚ ਜਾਂਚ ਕੀਤੇ ਗਏ ਨਮੂਨਿਆਂ ਤੋਂ ਪੁਸ਼ਟੀ ਹੋਈ ਹੈ ਕਿ ਸਮੁੰਦਰੀ ਕੱਛੂਏ ਦਾ ਮਾਸ ਖਾਣ ਨਾਲ ਪੀੜਤਾਂ ਦੀ ਮੌਤ ਹੋਈ ਹੈ। ਹਾਜੀ ਨੇ ਕਿਹਾ ਕਿ ਪੀੜਤਾਂ ਨੇ ਮੰਗਲਵਾਰ ਨੂੰ ਸਮੁੰਦਰੀ ਕੱਛੂਏ ਦਾ ਮਾਸ ਖਾਧਾ ਸੀ, ਪਰ ਫਟਕਾਰ ਦੇ ਡਰੋਂ ਸ਼ੁੱਕਰਵਾਰ ਤੱਕ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ: ਭਾਰਤ ਵੱਲੋਂ ਨਾਮਜ਼ਦ ਅੱਤਵਾਦੀ ਹਰਦੀਪ ਨਿੱਝਰ ਦੀ ਕੈਨੇਡਾ 'ਚ ਕਤਲ ਦੀ ਵੀਡੀਓ ਆਈ ਸਾਹਮਣੇ

ਮਾਰਚ 2023 ਵਿੱਚ ਤਨਜ਼ਾਨੀਆ ਦੇ ਹਿੰਦ ਮਹਾਸਾਗਰ ਟਾਪੂ ਮਾਫੀਆ ਉੱਤੇ ਸਮੁੰਦਰੀ ਕੱਛੂਏ ਦਾ ਮਾਸ ਖਾਣ ਤੋਂ ਬਾਅਦ 7 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 8 ਹੋਰ ਬੀਮਾਰ ਹੋ ਗਏ ਸਨ। ਤਨਜ਼ਾਨੀਆ ਦੇ ਮਾਫੀਆ ਟਾਪੂ 'ਤੇ ਬਵੇਨੀ ਪਿੰਡ ਦੇ ਚੇਅਰਮੈਨ ਜੁਮਾ ਖਤੀਬੂ ਨੇ ਕਿਹਾ ਕਿ ਪੀੜਤਾਂ ਨੇ ਮਛੇਰਿਆਂ ਤੋਂ ਸਮੁੰਦਰੀ ਕੱਛੂਏ ਦਾ ਮਾਸ ਖ਼ਰੀਦਿਆ ਸੀ ਅਤੇ ਖਾਧਾ ਸੀ। ਮਾਸ ਦੇ ਜ਼ਹਿਰੀਲਾ ਹੋਣ ਦਾ ਖਦਸ਼ਾ ਸੀ।

ਇਹ ਵੀ ਪੜ੍ਹੋ: ਬਾਈਡੇਨ ਦਾ ਤਿੱਖਾ ਹਮਲਾ; ਅਮਰੀਕਾ ਅਤੇ ਦੁਨੀਆ ਭਰ ’ਚ ਲੋਕਤੰਤਰ ਨੂੰ ਖ਼ਤਰੇ ਵਿਚ ਪਾ ਦੇਣਗੇ ਡੋਨਾਲਡ ਟਰੰਪ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News