ਮਿਸਰ ''ਚ ਸੜਕ ਹਾਦਸੇ ਦੌਰਾਨ 8 ਲੋਕਾਂ ਦੀ ਮੌਤ ਤੇ 44 ਜ਼ਖਮੀ

Thursday, Jul 07, 2022 - 11:11 PM (IST)

ਮਿਸਰ ''ਚ ਸੜਕ ਹਾਦਸੇ ਦੌਰਾਨ 8 ਲੋਕਾਂ ਦੀ ਮੌਤ ਤੇ 44 ਜ਼ਖਮੀ

ਕਾਹਿਰਾ-ਮਿਸਰ ਦੇ ਦੱਖਣੀ ਅਸ਼ਵਾਨ ਸੂਬੇ ਦੇ ਨੇੜੇ ਵੀਰਵਾਰ ਨੂੰ ਇਕ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 44 ਹੋਰ ਜ਼ਖਮੀ ਹੋ ਗਏ। ਸਰਕਾਰੀ ਸਮਾਚਾਰ ਏਜੰਸੀ ਨੇ ਇਹ ਖ਼ਬਰ ਦਿੱਤੀ। ਸਰਕਾਰੀ ਸਮਾਚਾਰ ਏਜੰਸੀ ਐੱਮ.ਈ.ਐੱਨ.ਏ. ਨੇ ਦੱਸਿਆ ਕਿ ਅਸ਼ਵਨ ਨੂੰ ਅਬੂ ਸਿਮਬੇਲ ਨਾਲ ਜੋੜਨ ਵਾਲੇ ਰਾਜਮਾਰਗ 'ਤੇ ਤੜਕੇ ਇਕ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋਈ। ਏਜੰਸੀ ਮੁਤਾਬਕ ਹਾਦਸੇ 'ਚ ਜਾਨ ਗੁਆਉਣ ਵਾਲਿਆਂ ਨੂੰ ਮੁਰਦਾਘਰ ਅਤੇ ਜ਼ਖਮੀਆਂ ਨੂੰ ਸੂਬੇ ਦੇ ਮੁੱਖ ਹਸਪਤਾਲ ਲਈ ਐਂਬੂਲੈਂਸਾਂ ਘਟਨਾ ਵਾਲੀ ਥਾਂ 'ਤੇ ਭੇਜੀਆਂ ਗਈਆਂ।

ਇਹ ਵੀ ਪੜ੍ਹੋ : ਰਾਕੇਸ਼ ਝੁਨਝੁਨਵਾਲਾ ਦੀ ਅਕਾਸਾ ਏਅਰ ਨੂੰ ਮਿਲਿਆ ਏਅਰ ਆਪਰੇਟਰ ਸਰਟੀਫਿਕੇਟ, ਜਲਦ ਸ਼ੁਰੂ ਹੋਣਗੀਆਂ ਉਡਾਣਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News