ਨਾਈਜੀਰੀਆ ''ਚ ਪੁਲਸ ਨਾਲ ਮੁਕਾਬਲੇ ''ਚ 8 ਅਗਵਾਕਾਰ ਢੇਰ

Sunday, May 24, 2020 - 08:22 PM (IST)

ਨਾਈਜੀਰੀਆ ''ਚ ਪੁਲਸ ਨਾਲ ਮੁਕਾਬਲੇ ''ਚ 8 ਅਗਵਾਕਾਰ ਢੇਰ

ਆਬੁਜਾ(ਸਿਨਹੂਆ): ਪੱਛਮੀ ਅਫਰੀਕੀ ਦੇਸ਼ ਨਾਈਜੀਰੀਆ ਦੇ ਉੱਤਰ ਪੂਰਬੀ ਤਰਾਬਾ ਵਿਚ ਪੁਲਸ ਨਾਲ ਮੁਕਾਬਲੇ ਵਿਚ 8 ਸ਼ੱਕੀ ਅਗਵਾਕਾਰ ਮਾਰੇ ਗਏ ਹਨ। ਸੂਬੇ ਦੀ ਸੁਰੱਖਿਆ ਏਜੰਸੀ ਦੇ ਬੁਲਾਰੇ ਡੇਵਿਡ ਮਿਸਾਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। 

ਉਨ੍ਹਾਂ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਵੀਰਵਾਰ ਨੂੰ ਸੂਬੇ ਦੇ ਬਾਲੀ ਸਥਾਨਕ ਸਰਕਾਰ ਦੇ ਇਲਾਕੇ ਕੋਲ ਅਗਵਾਕਾਰਾਂ ਵਲੋਂ ਵਰਤੇ ਜਾਣ ਵਾਲੇ ਰਸਤੇ ਨੂੰ ਬਲਾਕ ਕਰ ਦਿੱਤਾ ਸੀ। ਅਗਵਾਕਾਰਾਂ ਨੇ ਪੁਲਸ ਨੂੰ ਦੇਖਦੇ ਹੀ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ 'ਤੇ ਕੀਤੀ ਗਈ ਜਵਾਬੀ ਕਾਰਵਾਈ ਤੋਂ ਬਾਅਦ ਮੁਕਾਬਲਾ ਹੋ ਗਿਆ। ਇਸ ਦੌਰਾਨ 8 ਅਗਵਾਕਾਰ ਮਾਰੇ ਗਏ। ਪੁਲਸ ਨੇ ਉਨ੍ਹਾਂ ਤੋਂ ਕਈ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ।


author

Baljit Singh

Content Editor

Related News