ਅਮਰੀਕਾ ''ਚ ''ਟ੍ਰਾਂਜ਼ਿਟ ਸਟੇਸ਼ਨ'' ਨੇੜੇ ਗੋਲੀਬਾਰੀ, 8 ਜ਼ਖਮੀ

Thursday, Feb 18, 2021 - 08:58 PM (IST)

ਅਮਰੀਕਾ ''ਚ ''ਟ੍ਰਾਂਜ਼ਿਟ ਸਟੇਸ਼ਨ'' ਨੇੜੇ ਗੋਲੀਬਾਰੀ, 8 ਜ਼ਖਮੀ

ਫਿਲਾਡੇਲਫੀਆ (ਅਮਰੀਕਾ) (ਭਾਸ਼ਾ) - ਉੱਤਰੀ ਫਿਲਾਡੇਲਫੀਆ ਵਿਚ ਇਕ ਟ੍ਰਾਂਜ਼ਿਟ ਸਟੇਸ਼ਨ ਨੇੜੇ ਵੀਰਵਾਰ ਹੋਈ ਗੋਲੀਬਾਰੀ ਵਿਚ 8 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।

ਇਹ ਵੀ ਪੜ੍ਹੋ - IPL Auction 2021 LIVE : ਹਰਭਜਨ ਸਿੰਘ ਨੂੰ KKR, ਅਰਜੁਨ ਤੇਂਦੁਲਕਰ ਨੂੰ ਮੁੰਬਈ ਨੇ ਖਰੀਦਿਆ


ਪੁਲਸ ਨੇ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਓਲਨੀ ਦੇ ਦੱਖਣੀ-ਪੂਰਬੀ ਪੇਂਸਿਲਵੇਨੀਆ ਪਰਿਵਹਨ ਅਥਾਰਟੀ ਸਟੇਸ਼ਨ (ਐੱਸ. ਈ. ਪੀ. ਟੀ. ਏ.) ਨੇੜੇ ਦੁਪਹਿਰ 3 ਵਜੇ ਵਾਪਰੀ। ਗੋਲੀਬਾਰੀ ਵਿਚ ਜ਼ਖਮੀ ਹੋਏ 71 ਸਾਲਾ ਇਕ ਵਿਅਕਤੀ ਦੀ ਹਾਲਤ ਗੰਭੀਰ ਹੈ। ਉਸ ਦੇ ਢਿੱਡ ਵਿਚ ਇਕ ਅਤੇ ਪੈਰ ਵਿਚ ਕਈ ਗੋਲੀਆਂ ਲੱਗੀਆਂ ਹਨ। ਪੁਲਸ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਹੋਰਨਾਂ ਲੋਕਾਂ ਨੂੰ ਵੀ ਗੋਲੀਆਂ ਲੱਗੀਆਂ ਹਨ ਜਿਨ੍ਹਾਂ ਦੀ ਹਾਲਤ ਸਥਿਰ ਹੈ। ਪੁਲਸ ਵੱਲੋਂ 2 ਹਥਿਆਰ ਬਰਾਮਦ ਕੀਤੇ ਗਏ ਹਨ ਅਤੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News