ਨਰਸਿੰਗ ਹੋਮ 'ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ
Monday, Jan 20, 2025 - 03:34 PM (IST)
ਬੈਲਗ੍ਰੇਡ (ਏਜੰਸੀ)- ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ਦੇ ਬਾਹਰੀ ਇਲਾਕੇ ਵਿਚ ਇਕ ਨਰਸਿੰਗ ਹੋਮ ਵਿਚ ਸੋਮਵਾਰ ਤੜਕੇ ਅੱਗ ਲੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਸਰਬੀਆ ਦੇ ਸਰਕਾਰੀ ਟੈਲੀਵਿਜ਼ਨ, RTS ਨੇ ਇਹ ਰਿਪੋਰਟ ਦਿੱਤੀ।
ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਅਮਰੀਕਾ ਗਏ 26 ਸਾਲਾ ਭਾਰਤੀ ਨੌਜਵਾਨ ਦਾ ਕਤਲ
RTS ਮੁਤਾਬਕ ਬੇਲਗ੍ਰੇਡ ਦੇ ਦੱਖਣੀ ਹਿੱਸੇ ਵਿਚ ਸਥਿਤ ਬਾਰਜੇਵੋ ਨਗਰਪਾਲਿਕਾ ਖੇਤਰ ਵਿੱਚ ਸਵੇਰੇ 3:30 ਵਜੇ ਦੇ ਕਰੀਬ ਇਸ ਨਰਸਿੰਗ ਹੋਮ ਵਿਚ ਅੱਗ ਲੱਗ ਗਈ, ਜਿਸ ਵਿੱਚ 7 ਹੋਰ ਲੋਕ ਜ਼ਖਮੀ ਵੀ ਹੋਏ। ਪੁਲਸ ਨੇ ਤੁਰੰਤ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ। RTS ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜ਼ਖਮੀਆਂ ਨੂੰ ਬੇਲਗ੍ਰੇਡ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।ਇਹ ਵੀ ਪੜ੍ਹੋ: 7 ਕਰੋੜ ਲੋਕਾਂ 'ਤੇ ਮੰਡਰਾ ਰਿਹੈ ਖ਼ਤਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8