ਸਰਬੀਆ ''ਚ 2 ਦਿਨਾਂ ''ਚ ਦੂਜੀ ਵਾਰ ਚੱਲੀਆਂ ਤਾਬੜਤੋੜ ਗੋਲੀਆਂ, 8 ਲੋਕਾਂ ਦੀ ਮੌਤ
Friday, May 05, 2023 - 10:18 AM (IST)

ਬੇਲਗ੍ਰੇਡ (ਭਾਸ਼ਾ) : ਸਰਬੀਆ ਦੇ ਬੇਲਗ੍ਰੇਡ ਨੇੜੇ ਇਕ ਕਸਬੇ ਵਿਚ ਵੀਰਵਾਰ ਦੇਰ ਰਾਤ ਹੋਈ ਗੋਲੀਬਾਰੀ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖ਼ਮੀ ਹੋ ਗਏ। ਪਿਛਲੇ 2 ਦਿਨਾਂ ਵਿੱਚ ਸਰਬੀਆ ਵਿੱਚ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ। ਸਰਕਾਰੀ ਟੈਲੀਵਿਜ਼ਨ ਆਰ.ਟੀ.ਐੱਸ. ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹਮਲਾਵਰ ਨੇ ਰਾਜਧਾਨੀ ਤੋਂ 50 ਕਿਲੋਮੀਟਰ ਦੱਖਣ ਵਿੱਚ ਸਥਿਤ ਮਲਾਡੇਨੋਵਾਕ ਕਸਬੇ ਵਿੱਚ ਇੱਕ ਆਟੋਮੈਟਿਕ ਹਥਿਆਰ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ।
ਇਹ ਵੀ ਪੜ੍ਹੋ: ਅਮਰੀਕਾ: ਨਸ਼ੇ 'ਚ ਪਿਕਅੱਪ ਟਰੱਕ ਚਲਾ ਰਹੇ ਭਾਰਤੀ ਡਰਾਈਵਰ ਨੇ ਕਾਰ ਨੂੰ ਮਾਰੀ ਟੱਕਰ, 2 ਮੁੰਡਿਆਂ ਦੀ ਮੌਤ
ਖ਼ਬਰ ਮੁਤਾਬਕ ਪੁਲਸ 21 ਸਾਲਾ ਸ਼ੱਕੀ ਹਮਲਾਵਰ ਦੀ ਤਲਾਸ਼ ਕਰ ਰਹੀ ਹੈ ਜੋ ਹਮਲੇ ਤੋਂ ਬਾਅਦ ਤੋਂ ਫਰਾਰ ਹੈ। ਇਸ ਸਬੰਧ ਵਿਚ ਤੁਰੰਤ ਕੋਈ ਵਿਸਤ੍ਰਿਤ ਜਾਣਕਾਰੀ ਉਪਲੱਬਧ ਨਹੀਂ ਹੈ ਅਤੇ ਪੁਲਸ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਬੇਲਗ੍ਰੇਡ ਵਿਚ ਬੁੱਧਵਾਰ ਨੂੰ ਇੱਕ 13 ਸਾਲਾ ਬੱਚੇ ਨੇ ਆਪਣੇ ਪਿਤਾ ਦੀ ਬੰਦੂਕ ਦੀ ਵਰਤੋਂ ਕਰਕੇ ਵਲਾਦਿਸਲਾਵ ਰਿਬਨੀਕਰ ਪ੍ਰਾਇਮਰੀ ਸਕੂਲ ਦੇ ਅੰਦਰ ਗੋਲੀਬਾਰੀ ਕੀਤੀ ਸੀ, ਜਿਸ ਵਿੱਚ ਉਸ ਦੇ 8 ਸਹਿਪਾਠੀਆਂ ਅਤੇ ਇੱਕ ਸਕੂਲ ਗਾਰਡ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਸੜਕ ਹਾਦਸੇ 'ਚ ਪੰਜਾਬੀ ਜੋੜੇ ਦੀ ਮੌਤ
ਅਧਿਕਾਰੀਆਂ ਨੇ ਵੀਰਵਾਰ ਨੂੰ ਬੰਦੂਕ ਨਿਯੰਤਰਣ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ ਅਤੇ ਪੁਲਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਥਿਆਰਾਂ ਨੂੰ ਸੁਰੱਖਿਅਤ ਜਗ੍ਹਾ ਅਤੇ ਬੱਚਿਆਂ ਤੋਂ ਦੂਰ ਰੱਖਣ। ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਬੱਚੇ ਨੇ ਹਮਲੇ ਲਈ ਆਪਣੇ ਪਿਤਾ ਦੀ ਬੰਦੂਕ ਦੀ ਵਰਤੋਂ ਕੀਤੀ ਸੀ। ਉਹ ਕਰੀਬ ਇੱਕ ਮਹੀਨੇ ਤੋਂ ਇਸ ਦੀ ਸਾਜ਼ਿਸ਼ ਰਚ ਰਿਹਾ ਸੀ। ਪੁਲਸ ਅਨੁਸਾਰ ਉਸ ਨੇ ਘਟਨਾ ਨੂੰ ਅੰਜਾਮ ਦੇਣ ਲਈ ਆਪਣੀ ਜਮਾਤ ਦੀਆਂ ਤਸਵੀਰਾਂ ਤਿਆਰ ਕੀਤੀਆਂ ਸਨ ਅਤੇ ਉਨ੍ਹਾਂ ਵਿਦਿਆਰਥੀਆਂ ਦੀ ਸੂਚੀ ਬਣਾਈ ਸੀ ਜਿਨ੍ਹਾਂ ਨੂੰ ਉਹ ਮਾਰਨਾ ਚਾਹੁੰਦਾ ਸੀ।
ਇਹ ਵੀ ਪੜ੍ਹੋ: ਪਾਕਿ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਆ ਰਹੇ ਹਨ ਭਾਰਤ, ਗੋਆ 'ਚ SCO ਮੀਟਿੰਗ 'ਚ ਹੋਣਗੇ ਸ਼ਾਮਲ