ਤਾਲਿਬਾਨ ਦੇ ਹਮਲੇ ''ਚ 8 ਅਫਗਾਨ ਫੌਜੀਆਂ ਦੀ ਮੌਤ
Sunday, Dec 09, 2018 - 06:03 PM (IST)

ਕਾਬੁਲ—ਅਫਗਨਿਸਤਾਨ ਦੇ ਪੱਛਮੀ ਫਰਾਹ ਸੂਬੇ 'ਚ ਫੌਜ ਦੀ ਇਕ ਜਾਂਚ ਚੌਂਕੀ 'ਤੇ ਤਾਲਿਬਾਨ ਨੇ ਹਮਲਾ ਕੀਤਾ, ਜਿਸ 'ਚ ਘੱਟ ਤੋਂ ਘੱਟ 8 ਅਫਗਾਨ ਫੌਜੀਆਂ ਦੀ ਮੌਤ ਹੋ ਗਈ। ਸੂਬਾ ਪਰਿਸਦ ਦੇ ਮੈਂਬਰ ਅਬਦੁਲ ਸਮਦ ਸਾਲੇਹੀ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਕੀਤੇ ਗਏ ਇਸ ਹਮਲੇ 'ਚ ਬਾਗੀ 10 ਹੋਰ ਫੌਜੀਆਂ ਨੂੰ ਅਗਵਾ ਕਰ ਲੈ ਗਏ। ਸੂਬਾ ਪੁਲਸ ਬੁਲਾਰੇ ਮੋਹਿਬੁੱਲਾ ਮੋਹਿਬ ਨੇ ਦੱਸਿਆ ਕਿ ਘਟਨਾ 'ਚ ਤਿੰਨ ਵਿਦਰੋਹੀਆਂ ਨੂੰ ਮਾਰ ਸੁੱਟਿਆ ਗਿਆ ਹੈ ਜਦਕਿ ਚਾਰ ਹੋਰ ਜ਼ਖਮੀ ਹੋਏ ਹਨ। ਤਾਲਿਬਾਨ ਦਾ ਕਬਜ਼ਾ ਲਗਭਗ ਅੱਧੇ ਦੇਸ਼ 'ਤੇ ਹੈ। ਇਹ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਰੋਜ਼ ਹਮਲਾ ਕਰਦਾ ਹੈ।