ਤਾਲਾਬੰਦੀ ਦੌਰਾਨ 8,004 ਵਿਦੇਸ਼ੀਆਂ ਨੇ ਛੱਡਿਆ ਨੇਪਾਲ
Wednesday, Jul 29, 2020 - 10:56 PM (IST)
ਕਾਠਮੰਡੂ (ਅਨਸ) : ਨੇਪਾਲ 'ਚ ਕੋਰੋਨਾ ਮਹਾਮਾਰੀ ਕਾਰਨ 24 ਮਾਰਚ ਤੋਂ ਲਾਗੂ ਲਾਕਡਾਊਨ ਦੌਰਾਨ ਹੁਣ ਤੱਕ 8,004 ਵਿਦੇਸ਼ੀਆਂ ਸਮੇਤ 15,000 ਤੋਂ ਜ਼ਿਆਦਾ ਲੋਕ ਹਵਾਈ ਮਾਰਗ ਰਾਹੀਂ ਨੇਪਾਲ ਛੱਡ ਚੁੱਕੇ ਹਨ। ਨੇਪਾਲ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਹ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ 22 ਮਾਰਚ ਤੋਂ ਨਿਰਧਾਰਤ ਅੰਤਰਰਾਸ਼ਟਰੀ ਉਡਾਣਾਂ ਨੇਪਾਲ 'ਚ ਮੁਅੱਤਲ ਹਨ। ਹਾਲਾਂਕਿ ਨੇਪਾਲ ਸਰਕਾਰ ਨੇ ਮਨੁੱਖੀ ਉਦੇਸ਼ ਅਤੇ ਡਾਕਟਰੀ ਉਪਕਰਣਾਂ ਦੀ ਡਿਲੀਵਰੀ ਲਈ ਚਾਰਟਰਡ ਉਡਾਣਾਂ ਦੀ ਮਨਜ਼ੂਰੀ ਦਿੱਤੀ ਹੈ।
ਨੇਪਾਲ ਦੀ ਕੈਬਨਿਟ ਨੇ 20 ਜੁਲਾਈ ਨੂੰ ਲੱਗਭੱਗ 4 ਮਹੀਨੇ ਤੋਂ ਬਾਅਦ ਲਾਕਡਾਊਨ ਨੂੰ ਖ਼ਤਮ ਕਰਨ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ 17 ਅਗਸਤ ਤੋਂ ਮੁੜ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ।