ਭਾਰਤ ਤੋਂ ਸਿਰਫ਼ 4 ਦਿਨ ਪਹਿਲਾਂ ਫਰਾਂਸ ਪਹੁੰਚੇ 78 ਸਾਲਾ ਬਜ਼ੁਰਗ ਦੀ ਮੌਤ
Friday, Jul 26, 2024 - 04:17 PM (IST)
ਪੈਰਿਸ (ਭੱਟੀ)- ਫਰਾਂਸ ਦੀ ਸੈਰ ਕਰਨ ਅਤੇ ਇੱਥੇ ਵੱਸਦੇ ਆਪਣੇ ਦੋਹਾਂ ਪੁੱਤਰਾਂ ਦੇ ਪਰਿਵਾਰਾਂ ਕੋਲ ਆਪਣੀ ਬਾਕੀ ਜਿੰਦਗੀ ਗੁਜਾਰਨ ਦਾ ਦਿਲ 'ਚ ਅਰਮਾਨ ਪਾਲੀ ਬੈਠੇ 78 ਸਾਲਾ ਬਜ਼ੁਰਗ ਦਾ ਸੁਪਨਾ ਅਧੂਰਾ ਰਹਿ ਗਿਆ। ਫਰਾਂਸ ਪਹੁੰਚੇ (ਪੱਤੜ ਕਲਾਂ) ਜਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਸਰਦਾਰ ਮਹਿੰਗਾ ਸਿੰਘ ਦੀ ਦਿੱਲ ਦਾ ਦੌਰਾ ਪੈ ਜਾਣ ਕਾਰਨ ਘਰ ਵਿੱਚ ਹੋ ਮੌਤ ਹੋ ਗਈ| ਮਿਲੀ ਸੂਚਣਾ ਅਨੁਸਾਰ ਇਹ ਬਜ਼ੁਰਗ ਸੋਮਵਾਰ ਵਾਲੇ ਦਿਨ ਫਰਾਂਸ ਪਹੁੰਚਿਆ ਅਤੇ ਫਰਾਂਸ ਦੀ ਕਿਸੇ ਵੀ ਜਗ੍ਹਾ ਨੂੰ ਦੇਖਣ ਤੋਂ ਪਹਿਲਾਂ ਹੀਂ ਸ਼ੁੱਕਰਵਾਰ ਦੀ ਸਵੇਰ ਕਰੀਬਨ 6 ਵਜੇ ਆਪਣੇ ਪ੍ਰਾਣ ਤਿਆਗ ਗਿਆ |
ਪੜ੍ਹੋ ਇਹ ਅਹਿਮ ਖ਼ਬਰ-ਓਲੰਪਿਕ ਤੋਂ ਠੀਕ ਪਹਿਲਾਂ ਫਰਾਂਸ 'ਚ ਵੱਡਾ ਹਮਲਾ, ਠੱਪ ਹੋਈ ਰੇਲਵੇ, 8 ਲੱਖ ਲੋਕ ਪ੍ਰਭਾਵਿਤ
ਇਸ ਦੀ ਵੱਡੀ ਬੇਟੀ ਜ਼ੋ ਕੀ ਵਿਆਹੀ ਹੋਈ ਹੈ ਆਪਣੇ ਪਰਿਵਾਰ ਸਮੇਤ ਪੰਜਾਬ ਵਿਚ ਰਹਿ ਰਹੀ ਹੈ, ਜਦਕਿ ਦੋ ਬੇਟੇ ਫਰਾਂਸ ਵੈਲ ਸੈਟਲਡ ਹਨ। ਉਹ ਪਿਛਲੇ ਕਈ ਸਾਲਾਂ ਤੋਂ ਫਰਾਂਸ ਵਿਚ ਰਹਿੰਦੇ ਹਨ | ਸਰਦਾਰ ਮਹਿੰਗਾ ਸਿੰਘ ਦੇ ਅਚਾਨਕ ਪਰਲੋਕ ਸਿਧਾਰ ਜਾਣ ਕਾਰਨ, ਫਰਾਂਸ ਦੇ ਪ੍ਰਵਾਰਾਂ ਸਹਿਤ ਉਸਦੇ ਭਾਰਤ ਵੱਸਦੇ ਰਿਸ਼ਤੇਦਾਰਾਂ ਅਤੇ ਨਗਰ ਨਿਵਾਸੀਆਂ ਦੇ ਮਨਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ | ਹੁਣ ਉਸਦਾ ਅੰਤਿਮ ਸਸਕਾਰ ਅਗਲੇ ਹਫਤੇ ਫਰਾਂਸ ਵਿਖ਼ੇ ਸੰਸਥਾ ਔਰਰ-ਡਾਨ ਦੇ ਸਹਿਯੋਗ ਨਾਲ ਕਰ ਦਿੱਤਾ ਜਾਵੇਗਾ |
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।