ਰੂਸ ’ਚ 77 ਫ਼ੀਸਦੀ ਲੋਕਾਂ ਨੇ ਪੁਤਿਨ ’ਤੇ ਪ੍ਰਗਟਾਇਆ ਭਰੋਸਾ

Saturday, Aug 20, 2022 - 02:40 PM (IST)

ਰੂਸ ’ਚ 77 ਫ਼ੀਸਦੀ ਲੋਕਾਂ ਨੇ ਪੁਤਿਨ ’ਤੇ ਪ੍ਰਗਟਾਇਆ ਭਰੋਸਾ

ਮਾਸਕੋ (ਏਜੰਸੀ)- ਰੂਸ ਦੇ 77 ਫ਼ੀਸਦੀ ਲੋਕਾਂ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ’ਤੇ ਭਰੋਸਾ ਪ੍ਰਗਟਾਇਆ ਹੈ। ਮਾਸਕੋ ਸਥਿਤ ਪਬਲਿਕ ਓਪੀਨੀਅਨ ਫਾਊਂਡੇਸ਼ਨ (ਐੱਫ. ਓ. ਐੱਮ.) ਵੱਲੋਂ ਕਰਵਾਏ ਗਏ ਇਕ ਸਰਵੇਖਣ ’ਚ ਸ਼ੁੱਕਰਵਾਰ ਨੂੰ ਇਹ ਖੁਲਾਸਾ ਹੋਇਆ ਹੈ। ਸਰਵੇਖਣ ਮੁਤਾਬਕ 77 ਫ਼ੀਸਦੀ ਲੋਕਾਂ ਨੇ ਪੁਤਿਨ 'ਤੇ ਆਪਣਾ ਭਰੋਸਾ ਪ੍ਰਗਟਾਇਆ, ਜਦੋਂਕਿ ਸਿਰਫ਼ 12 ਫ਼ੀਸਦੀ ਲੋਕਾਂ ਨੇ ਉਨ੍ਹਾਂ ’ਤੇ ਅਵਿਸ਼ਵਾਸ ਪ੍ਰਗਟਾਇਆ ਹੈ।

ਇਹ ਵੀ ਪੜ੍ਹੋ: ਸੋਮਾਲੀਆ 'ਚ 26/11 ਵਰਗਾ ਹਮਲਾ, ਅੱਤਵਾਦੀਆਂ ਨੇ ਹੋਟਲ 'ਚ ਦਾਖ਼ਲ ਹੋ ਕੀਤੀ ਗੋਲੀਬਾਰੀ, 10 ਮੌਤਾਂ (ਵੀਡੀਓ)

ਸਰਵੇਖਣ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ 81 ਫ਼ੀਸਦੀ ਲੋਕਾਂ ਨੇ ਪੁਤਿਨ ਦੀ ਦੇਸ਼ ਦੇ ਨੇਤਾ ਵਜੋਂ ਕਾਰਗੁਜ਼ਾਰੀ ਨੂੰ ਮਨਜ਼ੂਰੀ ਦਿੱਤੀ, ਜਦਕਿ 10 ਫ਼ੀਸਦੀ ਨੇ ਉਨ੍ਹਾਂ ਦੇ ਕੰਮ ਨੂੰ ਸਹੀ ਨਹੀਂ ਮੰਨਿਆ। 9 ਫ਼ੀਸਦੀ ਲੋਕਾਂ ਨੇ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ। ਐੱਫ. ਓ. ਐੱਮ. ਨੇ ਇਹ ਸਰਵੇਖਣ 12 ਤੋਂ 14 ਅਗਸਤ ਤੱਕ ਰੂਸ ਦੇ 53 ਖੇਤਰਾਂ ਦੇ 104 ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ’ਚ ਕੀਤਾ ਗਿਆ।

ਇਹ ਵੀ ਪੜ੍ਹੋ: ਜਦੋਂ ਉੱਡਦੇ ਜਹਾਜ਼ 'ਚ ਸੌਂ ਗਏ ਦੋਵੇਂ ਪਾਇਲਟ, ਏਅਰਪੋਰਟ 'ਤੇ ਲੈਂਡ ਕਰਨਾ ਵੀ ਭੁੱਲੇ, ਯਾਤਰੀਆਂ ਦੀ ਜਾਨ 'ਤੇ ਬਣੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News