ਅਫਗਾਨਿਸਤਾਨ ''ਚ 75 ਅੱਤਵਾਦੀਆਂ ਨੇ ਕੀਤਾ ਆਤਮ-ਸਮਰਪਣ

Thursday, Jan 16, 2020 - 08:18 PM (IST)

ਅਫਗਾਨਿਸਤਾਨ ''ਚ 75 ਅੱਤਵਾਦੀਆਂ ਨੇ ਕੀਤਾ ਆਤਮ-ਸਮਰਪਣ

ਕਾਬੁਲ- ਅਫਗਾਨਿਸਤਾਨ ਦੇ 2 ਸੂਬਿਆਂ ਵਿਚ 75 ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ। ਅਧਿਕਾਰਿਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬਾਈ ਗਵਰਨਰ ਅਬਦੁੱਲ ਸਤਾਰ ਮਿਰਜ਼ਾਕਵਲ ਨੇ ਦੱਸਿਆ ਕਿ ਕੁਨਾਰ ਸੂਬੇ ਦੇ ਮਨੋਗੀ ਜ਼ਿਲੇ ਵਿਚ ਅੱਜ ਸਵੇਰੇ ਇਸਲਾਮਿਕ ਸਟੇਟ ਦੇ 16 ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਸਾਹਮਣੇ ਆਤਮ-ਸਮਰਪਣ ਕੀਤਾ ਹੈ ਤੇ ਆਪਣੇ ਕੁਝ ਹਥਿਆਰ ਵੀ ਸੌਂਪੇ।

ਸਤਾਰ ਨੇ ਦੱਸਿਆ ਕਿ ਸੋਮਵਾਰ ਨੂੰ ਵੀ ਮਨੋਗੀ ਜ਼ਿਲੇ ਵਿਚ 9 ਆਈ.ਐਸ. ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਸਾਹਮਣੇ ਆਤਮ-ਸਮਰਪਣ ਕੀਤਾ ਸੀ। ਰੱਖਿਆ ਮੰਤਰਾਲੇ ਨੇ ਅੱਜ ਦੱਸਿਆ ਕਿ ਬੁੱਧਵਾਰ ਨੂੰ ਪੱਛਮੀ ਘੋਰ ਸੂਬੇ ਦੇ ਸ਼ਹਰਾਕ ਜ਼ਿਲੇ ਵਿਚ ਕਰੀਬ 50 ਤਾਲਿਬਾਨੀ ਅੱਤਵਾਦੀਆਂ ਨੇ ਹਥਿਆਰਾਂ ਦੇ ਨਾਲ ਆਤਮ-ਸਮਰਪਣ ਕੀਤਾ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਘੋਰ ਸੂਬੇ ਦੇ ਸ਼ਹਰਾਕ ਜ਼ਿਲੇ ਵਿਚ ਅਬਦੁੱਲ ਕਾਦਿਰ ਤੇ ਮੁੱਲਾ ਮੁਸਤਫਾ ਦੀ ਅਗਵਾਈ ਵਿਚ 50 ਤਾਲਿਬਾਨੀ ਅੱਤਵਾਦੀ ਸ਼ਾਂਤੀ ਤੇ ਰਾਸ਼ਟਰੀ ਸੁਲਾਹ ਪ੍ਰਕਿਰਿਆ ਵਿਚ ਸ਼ਾਮਲ ਹੋ ਗਏ ਹਨ। ਇਹਨਾਂ ਅੱਤਵਾਦੀਆਂ ਨੇ ਆਪਣੇ ਕੁਝ ਹਥਿਆਰ ਵੀ ਸੌਂਪੇ ਦਿੱਤੇ ਹਨ। ਅਫਗਾਨਿਸਤਾਨ ਵਿਚ ਜਨਵਰੀ ਦੀ ਸ਼ੁਰੂਆਤ ਤੋਂ ਹੁਣ ਤੱਕ 300 ਤੋਂ ਜ਼ਿਆਦਾ ਅੱਤਵਾਦੀ ਆਤਮ-ਸਮਰਪਣ ਕਰ ਚੁੱਕੇ ਹਨ ਕਿਉਂਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਖਿਲਾਫ ਪੂਰੇ ਦੇਸ਼ ਵਿਚ ਮੁਹਿੰਮ ਸ਼ੁਰੂ ਕਰ ਰੱਖੀ ਹੈ। ਅੱਤਵਾਦੀ ਸਮੂਹਾਂ ਨੇ ਅਜੇ ਤੱਕ ਇਹਨਾਂ ਰਿਪੋਰਟਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।


author

Baljit Singh

Content Editor

Related News