ਲੀਬੀਆ 'ਚ ਤੱਟ ਨੇੜੇ ਕਿਸ਼ਤੀ ਟੁੱਟਣ ਕਾਰਣ 74 ਪ੍ਰਵਾਸੀ ਡੁੱਬੇ : ਸੰਯੁਕਤ ਰਾਸ਼ਟਰ
Friday, Nov 13, 2020 - 01:03 AM (IST)
ਕਾਹਿਰਾ-ਸੰਯੁਕਤ ਰਾਸ਼ਟਰ ਪ੍ਰਵਾਸੀ ਏਜੰਸੀ ਦਾ ਕਹਿਣਾ ਹੈ ਕਿ ਯੂਰਪ ਜਾ ਰਹੀ ਇਕ ਕਿਸ਼ਤੀ ਦੇ ਲੀਬੀਆ ਦੇ ਤੱਟ ਨੇੜੇ ਟੁੱਟ ਕੇ ਡੁੱਬ ਜਾਣ ਕਾਰਣ ਉਸ 'ਤੇ ਸਵਾਰ ਘਟੋ-ਘੱਟ 74 ਪ੍ਰਵਾਸੀ ਡੁੱਬ ਗਏ ਹਨ। ਜ਼ਿਕਰਯੋਗ ਹੈ ਕਿ ਇਕ ਅਕਤੂਬਰ ਤੋਂ ਲੈ ਕੇ ਹੁਣ ਤੱਕ ਖੇਤਰ 'ਚ ਕਿਸ਼ਤੀ ਟੁੱਟ ਕੇ ਡੁੱਬਣ ਦੀ ਇਹ ਘਟੋ-ਘੱਟ ਅੱਠਵੀਂ ਘਟਨਾ ਹੈ। ਘਟਨਾ ਦੇ ਸਮੇਂ ਕਿਸ਼ਤੀ 'ਤੇ ਬੀਬੀਆਂ ਅਤੇ ਬੱਚਿਆਂ ਸਮੇਤ ਕੁੱਲ 120 ਲੋਕ ਸਵਾਰ ਸਨ। ਅੰਤਰਰਾਸ਼ਟਰੀ ਪ੍ਰਵਾਸੀ ਸੰਗਠਨ ਮੁਤਾਬਕ ਸਿਰਫ 47 ਲੋਕਾਂ ਨੂੰ ਸੁਰੱਖਿਅਤ ਬਚਾਇਆ ਜਾ ਸਕਿਆ।
ਇਹ ਵੀ ਪੜ੍ਹੋ :- ਈਰਾਨ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਦੇ ਪਾਰ