ਪਾਕਿ ਫੌਜ ਦੇ 73 ਜਵਾਨਾਂ ਨੇ ਨੌਕਰੀ ਨੂੰ ਮਾਰੀ ਠੋਕਰ, TLP ਗਰੁੱਪ 'ਚ ਹੋਏ ਸ਼ਾਮਲ
Monday, Apr 19, 2021 - 04:32 AM (IST)
ਇਸਲਾਮਾਬਾਦ - ਪਾਕਿਸਤਾਨ ਵਿਚ ਕੱਟੜਪੰਥੀ ਸੰਗਠਨ ਤਹਿਰੀਕ-ਏ-ਲੱਬੈਕ ਦੇ ਸਮਰਥਨ ਵਿਚ ਥਾਂ-ਥਾਂ ਪ੍ਰਦਰਸ਼ਨ ਹੋ ਰਹੇ ਹਨ। ਇਸ ਦੇ ਨੇਤਾ ਸਾਦ ਰਿਜ਼ਵੀ ਨੂੰ ਪੁਲਸ ਨੇ ਸੋਮਵਾਰ ਗ੍ਰਿਫਤਾਰ ਕਰ ਲਿਆ ਸੀ ਜਦ ਇਕ ਦਿਨ ਪਹਿਲਾਂ ਉਸ ਨੇ ਧਮਕੀ ਦਿੱਤੀ ਸੀ ਕਿ ਜੇ ਪੈਗੰਬਰ ਮੁਹੰਮਦ ਦੇ ਕਾਰਟੂਨ ਬਣਾਉਣ ਦੇ ਮੁੱਦੇ 'ਤੇ ਫਰਾਂਸ ਦੇ ਰਾਜਦੂਤ ਨੂੰ ਦੇਸ਼ ਵਿਚੋਂ ਨਹੀਂ ਕੱਢਿਆ ਗਿਆ ਤਾਂ ਇਸ ਦੇ ਵਿਰੋਧ ਵਿਚ ਵਿਖਾਵੇ ਕੀਤੇ ਜਾਣਗੇ। ਹੁਣ ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਸਾਹਮਣੇ ਆਉਣ ਲੱਗੀਆਂ ਹਨ ਜਿਨ੍ਹਾਂ ਵਿਚ ਕਿਤੇ ਪੁਲਸ ਨੂੰ ਕਿਤੇ ਪਾਕਿਸਤਾਨ ਦੀ ਫੌਜ ਦਾ ਇਸ ਰੋਸ-ਵਿਖਾਵੇ ਨੂੰ ਸਮਰਥਨ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ - ਫੇਡਐਕਸ 'ਚ ਗੋਲੀਬਾਰੀ ਕਰਨ ਵਾਲੇ ਦੇ ਪਰਿਵਾਰ ਨੇ ਮ੍ਰਿਤਕਾਂ ਦੇ ਪੀੜਤਾਂ ਤੋਂ ਮੰਗੀ ਮੁਆਫੀ
ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਵੀਡੀਓਜ਼ ਵਿਚ ਪਾਕਿਸਤਾਨ ਫੌਜ ਦਾ ਜਵਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਲਟੀਮੇਟਮ ਦਿੰਦਾ ਦਿੱਖ ਰਿਹਾ ਹੈ। ਉਹ ਚੀਫ ਆਫ ਸਟਾਫ ਤੋਂ ਅਪੀਲ ਕਰਦਾ ਹੈ ਕਿ ਖਾਨ ਨੂੰ ਰੋਕਿਆ ਜਾਏ ਨਹੀਂ ਤਾਂ ਪਾਕਿਸਤਾਨ ਫੌਜ ਦੇ ਅੰਦਰ ਚਿੰਗਾਰੀ ਭੜਕੇਗੀ ਅਤੇ ਫਿਰ ਤਹਿਰੀਕ-ਏ-ਇਨਸਾਫ ਅਤੇ ਇਮਰਾਨ ਦਾ ਨਾਂ ਲੈਣ ਵਾਲਾ ਕੋਈ ਨਹੀਂ ਹੋਵੇਗਾ। ਗਲਤ ਭਾਸ਼ਾ ਦੀ ਵਰਤੋਂ ਕਰਦੇ ਹੋਏ ਉਸ ਨੇ ਮੰਗ ਕੀਤੀ ਹੈ ਕਿ ਫ੍ਰਾਂਸਿਸੀ ਰਾਜਦੂਤ ਨੂੰ ਬਾਹਰ ਕੱਢਿਆ ਜਾਵੇ ਅਤੇ ਰਿਜ਼ਵੀ ਨੂੰ ਆਜ਼ਾਦ ਕੀਤਾ ਜਾਵੇ। ਹਾਲਾਂਕਿ ਇਸ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਹ ਵੀ ਪੜੋ - ਅਮਰੀਕਾ ਦੀ ਆਰਟੀਫਿਸ਼ੀਅਲ ਵਾਦੀ, ਹਜ਼ਾਰਾਂ ਸੋਲਰ ਬੱਲਬਾਂ ਨਾਲ ਰੌਸ਼ਨ 15 ਏਕੜ ਦੀ ਪਹਾੜੀ (ਤਸਵੀਰਾਂ)
87 policemen joined TLP protest with their Arms and ammunition against the Govt. Tense situation in GHQ also as 73 more soldiers resigned & heading towards Lahore to avenge death of 198 TLP workers today.
— 🇵🇰Zaidu🇵🇰 (@TheZaiduLeaks) April 18, 2021
Stay Safe Lahore.#CivilWarinPakistan pic.twitter.com/92q5n75nLz
ਇਕ ਹੋਰ ਵੀਡੀਓ ਇਕ ਫੌਜ ਦਾ ਜਵਾਨ ਨੌਕਰੀ ਛੱਡ ਕੇ ਗਏ ਆਪਣੇ ਸਾਥੀ ਮਿੱਤਰਾਂ ਨੂੰ ਡਿਊਟੀ 'ਤੇ ਵਾਪਸ ਆਉਣ ਦੀ ਗੱਲ ਕਰ ਰਿਹਾ ਹੈ ਅਤੇ ਨਾਲ ਹੀ ਉਸ ਨੇ ਕਿਹਾ ਕਿ ਪਾਕਿਸਤਾਨੀ ਫੌਜ ਵਿਚ ਅਜਿਹਾ ਵਿਧ੍ਰੋਹ ਮਨਜ਼ੂਰ ਨਹੀਂ ਹੈ। ਤੀਜੀ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ 87 ਪੁਲਸ ਵਾਲੇ ਰੋਸ-ਵਿਖਾਵਿਆ ਵਿਚ ਟੀ. ਐੱਲ. ਪੀ. ਦੇ ਨਾਲ ਸਰਕਾਰ ਖਿਲਾਫ ਆਪਣੇ ਹਥਿਆਰ ਲੈ ਕੇ ਸ਼ਾਮਲ ਹੋ ਗਏ। ਇਹ ਵੀ ਦਾਅਵਾ ਕੀਤਾ ਗਿਆ ਕਿ 73 ਫੌਜੀਆਂ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਉਹ ਲਾਹੌਰ ਵਿਚ ਵਿਖਾਵੇ ਕਰਨ ਜਾ ਰਹੇ ਹਨ। ਇਸ ਵੀਡੀਓ ਨੂੰ ਵੀ ਕਈ ਲੋਕਾਂ ਨੇ ਪੁਰਾਣੀ ਦੱਸਿਆ ਹੈ ਅਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਉਥੇ ਹੁਣ ਪਾਕਿਸਤਾਨੀ ਤਾਲਿਬਾਨ ਵੀ ਇਸ ਹਿੰਸਕ ਪ੍ਰਦਰਸ਼ਨ ਦੇ ਸਮਰਥਨ ਵਿਚ ਉਤਰ ਆਇਆ ਹੈ।
ਇਹ ਵੀ ਪੜੋ - ਮਿਸਰ 'ਚ ਰੇਲਗੱਡੀ ਲੀਹੋਂ ਲੱਥੀ, 100 ਯਾਤਰੀ ਜਖ਼ਮੀ
3 ਵਰਕਰ ਮਾਰੇ ਗਏ
ਟੀ. ਐੱਲ. ਪੀ. 'ਤੇ ਸੁਰੱਖਿਆ ਫੋਰਸਾਂ ਦੀ ਕਾਰਵਾਈ ਵਿਚ 3 ਵਰਕਰ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋ ਗਏ। ਜ਼ਖਮੀ ਹੋਣ ਵਾਲਿਆਂ ਵਿਚ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਸਣੇ ਕਈ ਪੁਲਸ ਮੁਲਾਜ਼ਮ ਸ਼ਾਮਲ ਹਨ। ਰੇਂਜਰਸ ਅਤੇ ਪੁਲਸ ਨੇ ਐਤਵਾਰ ਸਵੇਰੇ ਲਾਹੌਰ ਵਿਚ ਟੀ. ਐੱਲ. ਪੀ. ਦੇ ਹੈੱਡਕੁਆਰਟਰ 'ਤੇ ਕਾਰਵਾਈ ਸ਼ੁਰੂ ਕੀਤੀ ਤਾਂ ਜੋ ਉਥੇ ਇਕੱਠੇ ਹਜ਼ਾਰਾਂ ਵਰਕਰਾਂ ਨੂੰ ਹਟਾਇਆ ਜਾ ਸਕੇ। ਇਨ੍ਹਾਂ ਲੋਕਾਂ ਨੇ ਮੁੱਖ ਮੁਲਤਾਨ ਰੋਡ ਨੂੰ ਜਾਮ ਕਰ ਦਿੱਤਾ ਸੀ।
ਇਹ ਵੀ ਪੜੋ - ਆਨਲਾਈਨ ਸ਼ਾਪਿੰਗ : ਵਿਅਕਤੀ ਨੇ ਆਰਡਰ ਕੀਤੇ ਸਨ Apple ਤੇ ਘਰ ਪਹੁੰਚਿਆ I-Phone
Munity in Pak Army is not acceptable at all, I appeal soldiers must return to their duty & cancel their resignation.
— 🇵🇰Zaidu🇵🇰 (@TheZaiduLeaks) April 18, 2021
Leader of the 73 soldier who resigned today to avenge the death of 143 TLP worker calling for Jihad against Imran Khan & Gen Bajwa.#CivilWarinPakistan pic.twitter.com/LdMAeRWDan
ਡੀ. ਐੱਸ. ਪੀ. ਨੂੰ ਕੀਤਾ ਅਗਵਾ
ਉਨ੍ਹਾਂ ਆਖਿਆ ਕਿ ਮੁਹਿੰਮ ਦੌਰਾਨ ਵਿਖਾਵਾਕਾਰੀਆਂ ਨੇ ਪੁਲਸ ਦੇ ਸੀਨੀਅਰ ਅਧਿਕਾਰੀ ਓਮਰ ਫਾਰੂਕ ਬਲੋਚ ਨੂੰ ਬੰਧਕ ਬਣਾ ਕੇ ਉਸ ਨਾਲ ਕੁੱਟਮਾਰ ਕੀਤੀ। ਪੁਲਸ ਅਜੇ ਤੱਕ ਟੀ. ਐੱਲ. ਪੀ. ਦੇ ਕਬਜ਼ੇ ਵਿਚੋਂ ਬਲੋਚ ਨੂੰ ਨਹੀਂ ਛੁਡਾ ਸਕੀ ਪਰ ਗੱਲਬਾਤ ਅਜੇ ਵੀ ਜਾਰੀ ਹੈ। ਪੰਜਾਬ ਪੁਲਸ ਦੇ ਬੁਲਾਰੇ ਰਾਣਾ ਆਰਿਫ ਨੇ ਵੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮੁਹਿੰਮ ਵਿਚ 3 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਆਖਿਆ ਕਿ ਕਈ ਪੁਲਸ ਅਧਿਕਾਰੀਆਂ ਨਾਲ ਟੀ. ਐੱਲ. ਪੀ. ਵਰਕਰਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਇਹ ਵੀ ਪੜੋ - ਡਾਕਟਰ ਨੇ ਕਿਹਾ, 'ਇੰਨੇ ਦਿਨ 'ਚ ਠੀਕ ਹੋਣ ਲੱਗਦੇ ਨੇ ਕੋਰੋਨਾ ਦੇ ਮਰੀਜ਼, ਚਿੰਤਾ ਨਹੀਂ ਬਸ ਕਰੋ ਇਹ ਕੰਮ'
ਪੈਗੰਬਰ ਮੁਹੰਮਦ ਦੇ ਕਾਰਟੂਨ 'ਤੇ ਵਿਵਾਦ
ਪਾਰਟੀ ਦੇ ਸਮਰਥਕਾਂ ਨੇ ਪੈਗੰਬਰ ਮੁਹੰਮਦ ਦਾ ਕਾਰਟੂਨ ਪ੍ਰਕਾਸ਼ਿਤ ਕਰਨ ਲਈ ਫਰਾਂਸ ਦੇ ਰਾਜਦੂਤ ਨੂੰ ਦੇਸ਼ ਵਿਚੋਂ ਕੱਢਣ ਲਈ ਇਮਰਾਨ ਖਾਨ ਸਰਕਾਰ ਨੂੰ 20 ਅਪ੍ਰੈਲ ਤੱਕ ਦਾ ਸਮਾਂ ਸੀ ਹੈ ਪਰ ਉਸ ਤੋਂ ਪਹਿਲਾਂ ਹੀ ਪੁਲਸ ਨੇ ਸੋਮਵਾਰ ਪਾਰਟੀ ਦੇ ਪ੍ਰਮੁੱਖ ਸਾਦ ਹੁਸੈਨ ਰਿਜ਼ਵੀ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਟੀ. ਐੱਲ. ਪੀ. ਨੇ ਦੇਸ਼ ਪੱਧਰੀ ਰੋਸ-ਵਿਖਾਵਾ ਸ਼ੁਰੂ ਕਰ ਦਿੱਤਾ। ਸੰਗਠਨ ਦੇ ਬੁਲਾਰੇ ਦਾ ਆਖਣਾ ਹੈ ਕਿ ਮਰਨ ਵਾਲਿਆਂ ਦੀਆਂ ਲਾਸ਼ਾਂ ਉਦੋਂ ਦਫਨ ਕੀਤੀਆਂ ਜਾਣਗੀਆਂ ਜਦ ਫਰਾਂਸ ਦੇ ਰਾਜਦੂਤ ਨੂੰ ਦੇਸ਼ ਵਿਚੋਂ ਬਾਹਰ ਕੱਢ ਦਿੱਤਾ ਜਾਵੇ।
ਇਹ ਵੀ ਪੜੋ - ਨਮ ਅੱਖਾਂ ਨਾਲ ਪ੍ਰਿੰਸ ਫਿਲਿਪ ਨੂੰ ਕੀਤਾ ਗਿਆ ਸਪੁਰਦ-ਏ-ਖਾਕ਼
87 policemen joined TLP protest with their Arms and ammunition against the Govt. Tense situation in GHQ also as 73 more soldiers resigned & heading towards Lahore to avenge death of 198 TLP workers today.
— 🇵🇰Zaidu🇵🇰 (@TheZaiduLeaks) April 18, 2021
Stay Safe Lahore.#CivilWarinPakistan pic.twitter.com/92q5n75nLz