ਨੀਦਰਲੈਂਡ ਸਰਕਾਰ ਦਾ ਸਖ਼ਤ ਫ਼ੈਸਲਾ, ਭਾਰਤੀ ਪ੍ਰਵਾਸੀਆਂ 'ਚ 70 ਫ਼ੀਸਦੀ ਗਿਰਾਵਟ
Thursday, Jul 11, 2024 - 12:29 PM (IST)
ਐਮਸਟਰਡਮ- ਯੂਰਪੀ ਦੇਸ਼ ਨੀਦਰਲੈਂਡ 'ਚ ਇਕ ਸਾਲ 'ਚ ਭਾਰਤੀ ਪ੍ਰਵਾਸੀਆਂ ਦੀ ਗਿਣਤੀ 'ਚ 70 ਫ਼ੀਸਦੀ ਦੀ ਕਮੀ ਆਈ ਹੈ। ਨੀਦਰਲੈਂਡ ਸਰਕਾਰ ਨੇ 2022 ਵਿੱਚ 14816 ਭਾਰਤੀ ਪ੍ਰਵਾਸੀਆਂ ਨੂੰ ਹੁਨਰਮੰਦ ਵੀਜ਼ੇ ਜਾਰੀ ਕੀਤੇ, ਉੱਥੇ 2023 ਵਿੱਚ ਸਿਰਫ਼ 4520 ਭਾਰਤੀਆਂ ਨੂੰ ਵੀਜ਼ਾ ਦਿੱਤਾ ਗਿਆ। ਪਿਛਲੇ 15 ਸਾਲਾਂ ਦੌਰਾਨ ਨੀਦਰਲੈਂਡ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ, ਪਰ ਪਿਛਲੇ ਇੱਕ ਸਾਲ ਵਿੱਚ ਇਸ ਵਿੱਚ ਕਾਫੀ ਕਮੀ ਆਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਨੀਦਰਲੈਂਡ ਦੀ ਸਰਕਾਰ 2024 'ਚ ਵੀ ਇਸ ਨੂੰ ਘੱਟ ਕਰਨ ਜਾ ਰਹੀ ਹੈ। ਜੂਨ ਤੱਕ ਭਾਰਤੀ ਪ੍ਰਵਾਸੀਆਂ ਨੂੰ ਸਿਰਫ਼ 1800 ਹੁਨਰਮੰਦ ਵੀਜ਼ੇ ਜਾਰੀ ਕੀਤੇ ਗਏ ਹਨ।
ਸਰਕਾਰ ਨੇ ਇਸ ਕਾਰਨ ਲਿਆ ਫ਼ੈਸਲਾ
ਪਿਛਲੇ ਸਾਲ ਰਾਸ਼ਟਰਵਾਦੀ SAC ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਨੀਦਰਲੈਂਡ ਵਿੱਚ ਭਾਰਤੀਆਂ ਦੇ ਵੀਜ਼ੇ ਕੱਟ ਦਿੱਤੇ ਗਏ ਹਨ। ਸੱਤਾਧਾਰੀ ਪਾਰਟੀ ਦਾ ਮੰਨਣਾ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਲੋਕ ਸਥਾਨਕ ਲੋਕਾਂ ਦੀਆਂ ਨੌਕਰੀਆਂ ਹੜੱਪ ਰਹੇ ਹਨ। ਇਸ ਕਾਰਨ ਸਥਾਨਕ ਲੋਕਾਂ ਵਿੱਚ ਰੋਸ ਹੈ। ਇਨ੍ਹਾਂ ਰਾਸ਼ਟਰਵਾਦੀ ਪਾਰਟੀਆਂ ਨੇ ਚੋਣ ਵਾਅਦੇ ਕੀਤੇ ਸਨ ਕਿ ਅੰਤਰਰਾਸ਼ਟਰੀ ਵੀਜ਼ਿਆਂ 'ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਇਸ ਦੀ ਸ਼ੁਰੂਆਤ ਪਿਛਲੇ ਸਾਲ ਹੋਈ ਸੀ। ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੀ ਘਟੀ ਹੈ। 2022 'ਚ ਜਿੱਥੇ 1800 ਵਿਦਿਆਰਥੀ ਸਟੱਡੀ ਵੀਜ਼ੇ 'ਤੇ ਗਏ ਸਨ, ਉੱਥੇ ਹੀ 2023 'ਚ ਇਹ ਗਿਣਤੀ ਘੱਟ ਕੇ ਸਿਰਫ਼ 1400 ਰਹਿ ਗਈ।
ਪੜ੍ਹੋ ਇਹ ਅਹਿਮ ਖ਼ਬਰ-ਸਖ਼ਤ ਗਰਮੀ ਨੇ ਕੈਨੇਡੀਅਨਾਂ ਦੀ ਕਾਰਵਾਈ ਤੌਬਾ! ਬਹੁਗਿਣਤੀ ਕਾਮੇ ਕਰ ਗਏ ‘ਅੱਧੀ ਛੁੱਟੀ ਸਾਰੀ’
ਰਾਸ਼ਟਰਵਾਦੀ ਸਰਕਾਰ ਸਥਾਨਕ ਲੋਕਾਂ ਨੂੰ ਦੇ ਰਹੀ ਨੌਕਰੀਆਂ, ਆਈ.ਟੀ ਸੈਕਟਰ ਵਿੱਚ 40% ਤੱਕ ਭਾਰਤੀ
ਨੀਦਰਲੈਂਡ ਦੇ ਆਈ.ਟੀ ਸੈਕਟਰ ਵਿੱਚ 40% ਤੱਕ ਭਾਰਤੀ ਪੇਸ਼ੇਵਰ ਹਨ। ਇੱਥੋਂ ਦੀ ਸਭ ਤੋਂ ਵੱਡੀ ਸੈਮੀਕੰਡਕਟਰ ਕੰਪਨੀ ASLL ਵਿੱਚ ਭਾਰਤੀਆਂ ਦਾ ਪ੍ਰਭਾਵ ਹੈ। ਭਾਰਤੀਆਂ ਨੂੰ ਉਨ੍ਹਾਂ ਦੀਆਂ ਉੱਚ ਪੇਸ਼ੇਵਰ ਡਿਗਰੀਆਂ ਕਾਰਨ 'ਗਿਆਨ ਪ੍ਰਵਾਸੀ' ਕਿਹਾ ਜਾਂਦਾ ਹੈ। ਐਮਸਟਰਡਮ, ਹੇਗ, ਆਇਂਡਹੋਵਨ ਅਤੇ ਰੋਟਰਡਮ ਵਿੱਚ ਆਈ.ਟੀ ਕੰਪਨੀਆਂ ਵਿੱਚ ਭਾਰਤੀ ਵੱਡੀ ਗਿਣਤੀ ਵਿੱਚ ਹਨ।
ਬ੍ਰਿਟੇਨ ਤੋਂ ਬਾਅਦ ਸਭ ਤੋਂ ਵੱਧ ਭਾਰਤੀ ਨੀਦਰਲੈਂਡ ਵਿੱਚ
ਯੂਰਪ ਵਿੱਚ ਸਭ ਤੋਂ ਵੱਧ ਭਾਰਤੀ ਬ੍ਰਿਟੇਨ ਵਿੱਚ ਹਨ। ਬ੍ਰਿਟੇਨ 'ਚ ਕਰੀਬ 18 ਲੱਖ ਭਾਰਤੀ ਹਨ। ਦੂਜੇ ਨੰਬਰ 'ਤੇ ਨੀਦਰਲੈਂਡ ਹੈ, ਇੱਥੇ ਕਰੀਬ 2.5 ਲੱਖ ਭਾਰਤੀ ਰਹਿੰਦੇ ਹਨ। ਯੂ.ਕੇ ਦਾ ਵੀਜ਼ਾ ਨਾ ਮਿਲਣ ਦੀ ਸੂਰਤ ਵਿੱਚ ਭਾਰਤੀ ਪ੍ਰਵਾਸੀਆਂ ਦੀ ਪਸੰਦ ਨੀਦਰਲੈਂਡ ਹੈ। ਫਰਾਂਸ, ਜਰਮਨੀ ਅਤੇ ਇਟਲੀ ਵਰਗੇ ਹੋਰ ਯੂਰਪੀ ਦੇਸ਼ਾਂ ਵਿੱਚ ਭਾਸ਼ਾ ਦੀ ਸਮੱਸਿਆ ਕਾਰਨ ਲੋਕ ਨੀਦਰਲੈਂਡ ਵੱਲ ਮੁੜਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।