ਲੋਕਾਂ ਲਈ ਪ੍ਰੇਰਨਾ ਬਣੀ 7 ਸਾਲਾ ਬੱਚੀ, 'ਚਾਈਲਡ ਆਫ ਕਰੇਜ' ਐਵਾਰਡ ਨਾਲ ਸਨਮਾਨਿਤ
Monday, Nov 01, 2021 - 02:36 PM (IST)
ਲੰਡਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਹੌਂਸਲੇ ਬੁਲੰਦ ਹੋਣ ਤਾਂ ਸਰੀਰਕ ਕਮੀ ਰੁਕਾਵਟ ਨਹੀਂ ਬਣ ਸਕਦੀ। ਅਜਿਹੀ ਹੀ ਇਕ ਮਿਸਾਲ 7 ਸਾਲਾ ਬੱਚੀ ਨੇ ਕਾਇਮ ਕੀਤੀ ਹੈ। 7 ਸਾਲ ਦੀ ਹਾਰਮੋਨੀ ਰੋਜ਼ ਐਲਨ ਕਹਿੰਦੀ ਹੈ ਕਿ ਰਦੇ ਹਾਰ ਨਾ ਮੰਨੋ। ਜੀਵਨ ਵਿਚ ਜੋ ਕੁਝ ਹੈ ਉਸ ਨਾਲ ਤੁਰਦੇ ਰਹੋ'।
ਰੋਜ਼10 ਮਹੀਨੇ ਦੀ ਸੀ ਜਦੋਂ ਉਹ ਮੇਨਿੰਜਾਇਟਿਸ (meningitis) ਨਾਲ ਪੀੜਤ ਹੋ ਗਈ। ਉਸ ਦੇ ਬਚਣ ਦੀ ਆਸ ਸਿਰਫ 10 ਫੀਸਦੀ ਸੀ। ਉਸ ਦੇ 10 ਆਪਰੇਸ਼ਨ ਹੋਏ ਅਤੇ ਦੋਵੇਂ ਹੱਥ-ਪੈਰ ਕੱਟਣੇ ਪਏ। ਨਕਲੀ ਅੰਗਾਂ ਨਾਲ ਰੋਜ਼ ਹੁਣ ਕੁਸ਼ਲ ਤੈਰਾਕ ਅਤੇ ਜਿਮਨਾਸਟ ਹੈ।
ਉਸ ਨੇ ਮੇਨਿੰਜਾਇਟਿਸ ਪੀੜਤਾਂ ਲਈ 75 ਲੱਖ ਰੁਪਏ ਇਕੱਠੇ ਕੀਤੇ ਹਨ। ਉਸ ਨੂੰ 'ਪ੍ਰਾਈਡ ਆਫ ਬ੍ਰਿਟਿਸ਼ ਐਵਾਰਡ' ਸਮਾਰੋਹ ਵਿਚ 'ਚਾਈਲਡ ਆਫ ਕਰੇਜ' ਨਾਲ ਸਨਮਾਨਿਤ ਕੀਤਾ ਗਿਆ।
ਨੋਟ- ਇਸ ਬੱਚੀ ਦੇ ਜ਼ਿੰਦਗੀ ਨੂੰ ਜਿਉਣ ਦੇ ਹੌਂਸਲੇ 'ਤੇ ਦਿਓ ਆਪਣੀ ਰਾਏ।