2023 ਡਰਬੀ ਟੂਰਨਾਮੈਂਟ ਦੇ ਹਿੰਸਕ ਝਗੜੇ ''ਚ 7 ਵਿਅਕਤੀ ਦੋਸ਼ੀ ਕਰਾਰ

Friday, Aug 02, 2024 - 11:00 AM (IST)

ਲੰਡਨ- ਪਿਛਲ਼ੇ ਸਾਲ ਡਰਬੀ ਟੂਰਨਾਮੈਂਟ ਮੌਕੇ ਹਿੰਸਕ ਝਗੜੇ ਵਿਚ ਦੋਸ਼ੀ ਪਾਏ ਗਏ 7 ਲੋਕਾਂ ਦੀ ਤਸਵੀਰਾਂ ਪੁਲਸ ਨੇ ਜਾਰੀ ਕੀਤੀਆਂ ਹਨ। ਤਸਵੀਰਾਂ ਜਾਰੀ ਕਰਦੇ ਹੋਏ ਪੁਲਸ ਨੇ ਦੱਸਿਆ ਕਿ 5 ਲੋਕਾਂ ਨੇ ਆਪਣੇ ਦੋਸ਼ ਪਹਿਲਾਂ ਹੀ ਕਬੂਲ ਕਰ ਲਏ ਸਨ ਜਦਕਿ ਦੋ ਹੋਰਾਂ ਨੂੰ ਅਦਾਲਤ ਨੇ ਹੁਣ ਦੋਸ਼ੀ ਕਰਾਰ ਦਿੱਤਾ ਹੈ। ਅਲਵੈਸਟਨ ਵਿਚ ਇਕ ਕੱਬਡੀ ਟੂਰਨਾਮੈਂਟ ਵਿਚ ਦੋ ਸਮੂਹਾਂ ਵਿਚਕਾਰ ਹਿੰਸਾ ਹੋਣ ਕਾਰਨ ਕਈ ਲੋਕ ਜ਼ਖਮੀ ਹੋ ਗਏ ਸਨ। ਗੋਲੀ ਚੱਲਣ ਅਤੇ ਲੋਕਾਂ ਦੇ ਹਥਿਆਰਾਂ ਨਾਲ ਲੜਨ ਦੀਆਂ ਰਿਪੋਰਟਾਂ ਤੋਂ ਬਾਅਦ ਐਤਵਾਰ 20 ਅਗਸਤ, 2023 ਨੂੰ ਸ਼ਾਮ 4 ਵਜੇ ਐਲਵਾਸਟਨ ਲੇਨ 'ਤੇ ਪੁਲਸ ਨੂੰ ਬੁਲਾਇਆ ਗਿਆ ਸੀ। 

PunjabKesari

ਇਹ ਲੜਾਈ ਯੋਜਨਾਬੱਧ ਸੀ, ਜਿਸ ਬਾਰੇ ਬ੍ਰੰਸਵਿਕ ਸਟ੍ਰੀਟ ਡਰਬੀ ਵਿਚ ਇਕ ਸਮੂਹ ਨੇ ਮੀਟਿੰਗ ਕੀਤੀ ਸੀ। ਦੋਸ਼ੀ ਪਾਇਆ ਗਿਆ ਪਰਮਿੰਦਰ ਸਿੰਘ ਉਸ ਮੀਟਿੰਗ ਵਿਚ ਸ਼ਾਮਲ ਸੀ, ਪਰ ਘਟਨਾ ਸਥਾਨ 'ਤੇ ਉਸ ਦਾ ਚਿਹਰਾ ਢੱਕਿਆ ਹੋਇਆ ਸੀ। ਪੁਲਸ ਨੇ ਘਟਨਾ ਸਥਾਨ 'ਤੇ ਉਸ ਦਾ ਇਕ ਮੋਢੇ ਵਾਲਾ ਬੈਗ ਲੱਭਿਆ, ਜਿਸ ਵਿਚ ਿਕ ਲੋਡਡ ਅਰਧ-ਆਟੋਮੈਟਿਕ ਪਿਸਤੌਲ ਸੀ। ਪਿਸਤੌਲ ਅਤੇ ਬੈਗ ਦੋਵਾਂ 'ਤੇ ਉਸ ਦਾ ਡੀ.ਐੱਨ.ਏ. ਮਿਲਿਆ ਹੈ। ਘਟਨਾ ਦੌਰਾਨ ਉਸ ਨੂੰ ਗਲੇ ਵਿਚ ਗੋਲੀ ਲੱਗੀ ਸੀ। ਵੈਸਟ ਮਿਡਲੈਂਡਜ਼ ਦੇ 25 ਸਾਲਾ ਨੌਜਵਾਨ ਨੂੰ ਹਿੰਸਕ ਗਤੀਵਿਧੀਆਂ ਅਤੇ ਹਥਿਆਰ ਰੱਖਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਦੂਜੇ ਗਰੁੱਪ ਦੇ 24 ਸਾਲਾ ਮਲਕੀਤ ਸਿੰਗ ਵਾਸੀ ਕੋਰਟ ਰੋਡ, ਵੁਲਵਰਹੈਂਪਟਨ ਨੂੰ ਹਿੰਸਕ ਗਤੀਵਿਧੀਆਂ ਦਾ ਦੋਸ਼ੀ ਠਹਿਰਾਇਆ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਨਸ਼ਾ ਤਸਕਰੀ ਦੇ ਦੋਸ਼ 'ਚ ਦੋ ਭਾਰਤੀ ਗ੍ਰਿਫ਼ਤਾਰ

ਜਦਕਿ ਇਸ ਘਟਨਾ ਵਿਚ ਸ਼ਾਮਲ ਪੰਜ ਹੋਰ ਵਿਅਕਤੀ ਕਰਮਜੀਤ ਸਿੰਘ (36) ਵਾਸੀ ਸ਼ੇਕਸਪੀਅਰ ਸਟ੍ਰੀਟ ਡਰਬੀ, ਬਲਜੀਤ ਸਿੰਘ (33) ਵਾਸੀ ਲਾਫਰੇਡ ਐਵੀਨਿਊ ਵੂਲਵਰਹੈਂਪਟਨ, ਹਰਦੇਵ ਉੱਪਲ (34) ਵਾਸੀ ਸਾਈਕਾਮੋਰ ਰੋਡ ਟਿਪਟਨ, ਜਗਜੀਤ ਸਿੰਘ (31) ਵਾਸੀ ਬੋਲਟਨ ਰੋਡ ਵੁਲਵਰਹੈਂਪਟਨ, ਦੁਧਨਾਥ ਤ੍ਰਿਪਾਠੀ (30) ਮਨੋਰ ਐਵੀਿਨਿਊ ਹੰਸਲੋ ਨੂੰ ਤੇਜ਼ਧਾਰ ਹਥਿਆਰ ਰੱਖਣ, ਹਿੰਸਾ ਭੜਕਾਉਣ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਆਦਿ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਾਰੇ ਸੱਤ ਵਿਅਕਤੀਆਂ ਨੂੰ ਬਾਅਦ ਵਿਚ ਡਰਬੀ ਕ੍ਰਾਊਨ ਕੋਰਟ ਵਿਚ ਸਜ਼ਾ ਸੁਣਾਈ ਜਾਵੇਗੀ। ਜਾਂਚ ਅਧਿਕਾਰੀ ਇੰਸਪੈਕਟ ਮੈਟ ਕਰੂਮ ਨੇ ਕਿਹਾ ਕਿ ਇਹ ਖੇਡ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਚੰਗਾ ਦਿਨ ਹੋਣਾ ਸੀ ਜੋ ਵੱਡੀ ਹਿੰਸਾ ਵਿਚ ਬਦਲ ਗਿਆ। ਜਾਸੂਸ ਕਾਂਸਟੇਬਲ ਸਟੀਵੀ ਬਾਰਕਰ ਨੇ ਕਿਹਾ ਕਿ ਦੇਸ਼ ਭਰ ਦੇ ਸੈਂਕੜੇ ਅਫਸਰਾਂ ਨੇ ਇਸ ਜਾਂਚ ਵਿਚ ਸਹਿਯੋਗ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News