ਮੋਜ਼ਾਂਬਿਕ ''ਚ ਇਸਲਾਮਿਕ ਸਟੇਟ ਦੇ ਹਮਲੇ ਦੌਰਾਨ 7 ਲੋਕਾਂ ਦੀ ਮੌਤ

Saturday, Jul 06, 2019 - 08:10 PM (IST)

ਮੋਜ਼ਾਂਬਿਕ ''ਚ ਇਸਲਾਮਿਕ ਸਟੇਟ ਦੇ ਹਮਲੇ ਦੌਰਾਨ 7 ਲੋਕਾਂ ਦੀ ਮੌਤ

ਮਾਪੁਟੋ— ਉੱਤਰੀ ਮੋਜ਼ਾਂਬਿਕ 'ਚ ਇਸ ਹਫਤੇ ਜਿਹਾਦੀਆਂ ਦੇ ਹਮਲੇ 'ਚ ਇਕ ਪੁਲਸ ਕਰਮਚਾਰੀ ਸਣੇ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸਲਾਮਿਕ ਸਟੇਟ ਸਮੂਹ ਨੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਮੋਜ਼ਾਂਬਿਕ ਦੇ ਉੱਤਰੀ ਕਾਬੋ ਦੇਲਗਾਦੇ ਸੂਬੇ 'ਚ ਇਕ ਸਥਾਨਕ ਸੂਤਰ ਨੇ ਦੱਸਿਆ ਕਿ ਇਹ ਹਮਲਾ ਨੰਗਾਦੇ ਜ਼ਿਲੇ 'ਚ ਲਿਦਜੁੰਗੋ ਪਿੰਡ 'ਚ ਬੁੱਧਵਾਰ ਸ਼ਾਮੀ ਹੋਇਆ ਸੀ। ਹਮਲੇ 'ਚ ਇਕ ਪੁਲਸ ਕਰਮਚਾਰੀ ਤੇ ਦੋ ਬੱਚਿਆਂ ਸਣੇ 7 ਲੋਕ ਮਾਰੇ ਗਏ।

ਇਸਲਾਮਿਕ ਲੜਾਕੇ ਅਕਤੂਬਰ 2017 ਤੋਂ ਗੈਸ ਸੰਪੰਨ ਕਾਬੋ ਦੇਲਗਾਦੋ ਸੂਬੇ 'ਚ ਸਥਿਤ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। ਇਸ ਸੂਬਾ ਮੁਸਲਿਮ ਵਧ ਗਿਣਤੀ ਵਾਲਾ ਹੈ। ਹੁਣ ਤੱਕ ਹਮਲਿਆਂ 'ਚ 250 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਤੇ ਤੰਜ਼ਾਨੀਆ ਦੇ ਨਾਲ ਲੱਗਦੀ ਸਰਹੱਦ ਵਾਲੇ ਇਲਾਕੇ 'ਚ ਭਾਰੀ ਪੁਲਸ ਬਲ ਤੇ ਫੌਜ ਦੀ ਮੌਜੂਦਗੀ ਦੇ ਬਾਵਜੂਦ ਹਜ਼ਾਰਾਂ ਲੋਕਾਂ ਨੂੰ ਬੇਘਰ ਹੋਣਾ ਪਿਆ। ਜਿਹਾਦੀ ਗਤੀਵਿਧੀ 'ਤੇ ਨਿਗਰਾਨੀ ਰੱਖਣ ਵਵਾਲੀ ਐੱਸ.ਅਈ.ਟੀ.ਆਈ. ਮੁਤਾਬਕ ਇਸਲਾਮਿਕ ਸਟੇਟ ਨੇ ਸ਼ੁੱਕਰਵਾਰ ਦੇਰ ਸ਼ਾਮ ਇਕ ਬਿਆਨ ਜਾਰੀ ਕਰਕੇ ਬੁੱਧਵਾਰ ਨੂੰ ਹੋਏ ਹਮਲੇ 'ਚ ਸ਼ਾਮਲ ਹੋਣ ਦਾ ਦਾਅਵਾ ਕੀਤਾ।


author

Baljit Singh

Content Editor

Related News