ਅਫਗਾਨੀ ਫੌਜ ਤੇ ਤਾਲਿਬਾਨ ਵਿਚਾਲੇ ਮੁਕਾਬਲੇ ਦੌਰਾਨ 7 ਹਲਾਕ

3/6/2020 2:30:21 PM

ਕਾਬੁਲ- ਅਫਗਾਨਿਸਤਾਨ ਦੇ ਕੁੰਦੁਜ ਸੂਬੇ ਵਿਚ ਸ਼ੁੱਕਰਵਾਰ ਤੜਕੇ ਮੁਕਾਬਲੇ ਵਿਚ ਦੋ ਪੁਲਸ ਅਧਿਕਾਰੀ ਤੇ ਪੰਜ ਤਾਲਿਬਾਨੀ ਅੱਤਵਾਦੀ ਮਾਰੇ ਗਏ। ਸੂਬਾਈ ਸਰਕਾਰ ਦੇ ਬੁਲਾਰੇ ਇਸਮਤੁੱਲਾਹ ਮੁਰਾਦੀ ਨੇ ਦੱਸਿਆ ਕਿ ਰਾਜਧਾਨੀ ਕੁੰਦੁਸ ਦੇ ਬਾਹਰ ਮਹਮੋਰਯਤ-ਏ-ਦੁਵੁਮ ਖੇਤਰ ਵਿਚ ਤਾਲਿਬਾਨੀ ਅੱਤਵਾਦੀਆਂ ਨੇ ਇਕ ਥਾਣੇ 'ਤੇ ਹਮਲਾ ਕਰ ਦਿੱਤਾ ਤੇ ਉਸ ਤੋਂ ਬਾਅਦ ਅੱਜ ਸਵੇਰੇ ਮੁਕਾਬਲੇ ਸ਼ੁਰੂ ਹੋ ਗਏ।

ਤਾਲਿਬਾਨੀ ਅੱਤਵਾਦੀਆਂ ਤੇ ਪੁਲਸ ਦੇ ਵਿਚਾਲੇ ਚੱਲੇ ਦੋ ਘੰਟੇ ਦੇ ਮੁਕਾਬਲੇ ਵਿਚ ਦੋ ਪੁਲਸ ਕਰਮਚਾਰੀ ਤੇ ਦੋ ਅੱਤਵਾਦੀ ਜ਼ਖਮੀ ਵੀ ਹੋਏ ਹਨ। ਕੁੰਦੁਜ ਸੂਬੇ ਵਿਚ ਅਕਸਰ ਸੰਘਰਸ਼ ਹੁੰਦੇ ਰਹਿੰਦੇ ਹਨ ਕਿਉਂਕਿ ਇਥੇ ਤਾਲਿਬਾਨ ਸੁਰੱਖਿਆ ਬਲਾਂ ਦੇ ਖਿਲਾਫ ਹਮਲਿਆਂ ਨੂੰ ਅੰਜਾਮ ਦਿੰਦਾ ਰਹਿੰਦਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਲਿਬਾਨ ਨੇ ਸ਼ਹਿਰ ਦੇ ਬਾਹਰੀ ਖੇਤਰ ਬਾਹ-ਏ-ਸ਼ਰਕਤ ਵਿਚ ਇਕ ਫੌਜੀ ਕੈਂਪ 'ਤੇ ਹਮਲਾ ਕੀਤਾ, ਜਿਸ ਵਿਚ 12 ਅਫਗਾਨੀ ਫੈਜੀਆਂ ਦੀ ਮੌਤ ਹੋ ਗਈ ਤੇ ਚਾਰ ਹੋ ਜ਼ਖਮੀ ਹੋ ਗਏ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

Edited By Baljit Singh