ਦੱਖਣੀ ਬ੍ਰਾਜ਼ੀਲ ''ਚ ਟੂਰ ਬੱਸ ਪਲਟਣ ਕਾਰਨ 7 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ
Wednesday, Feb 01, 2023 - 09:44 AM (IST)
ਸਾਓ ਪਾਓਲੋ (ਵਾਰਤਾ)- ਬ੍ਰਾਜ਼ੀਲ ਦੇ ਦੱਖਣੀ ਸੂਬੇ ਪਰਾਨਾ 'ਚ ਮੰਗਲਵਾਰ ਨੂੰ ਇਗੁਆਜ਼ੂ ਫਾਲਸ ਜਾ ਰਹੀ ਇਕ ਬੱਸ ਦੇ ਪਲਟ ਜਾਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਪਰਾਨਾ ਦੇ ਸੰਘੀ ਰਾਜਮਾਰਗ 'ਤੇ 54 ਲੋਕਾਂ ਨੂੰ ਲਿਜਾਣ ਵਾਲੀ ਬੱਸ ਸਾਂਤਾ ਕੈਟਾਰੀਨਾ ਰਾਜ ਦੀ ਰਾਜਧਾਨੀ ਫਲੋਰਿਆਨੋਪੋਲਿਸ ਤੋਂ ਰਵਾਨਾ ਹੋਈ ਸੀ, ਜੋ ਅਰਜਨਟੀਨਾ ਅਤੇ ਪਰਾਗਵੇ ਦੀ ਸਰਹੱਦ ਨਾਲ ਲੱਗਦੇ ਬ੍ਰਾਜ਼ੀਲ ਦੇ ਸ਼ਹਿਰ ਫੋਜ਼ ਡੋ ਇਗੁਆਕੁ ਦੇ ਅੱਗੇ ਦੱਖਣ ਵੱਲ ਜਾ ਰਹੀ ਸੀ।
ਪੁਲਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਆਕਾਓ ਕੈਟਰੀਨੈਂਸ ਕੰਪਨੀ ਵੱਲੋਂ ਸੰਚਾਲਿਤ ਬੱਸ ਹਾਈਵੇਅ ਤੋਂ ਪਲਟ ਗਈ ਅਤੇ ਫਰਨਾਂਡੇਸ ਪਿਨਹੇਰੋ ਦੇ ਕੇਂਦਰੀ ਪਰਾਨਾ ਸ਼ਹਿਰ ਵਿੱਚ ਇੱਕ ਪਹਾੜੀ ਤੋਂ ਹੇਠਾਂ ਡਿੱਗ ਗਈ। ਸਥਾਨਕ ਫਾਇਰ ਵਿਭਾਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਰਨ ਵਾਲਿਆਂ ਵਿਚ ਅਰਜਨਟੀਨਾ ਦੀ ਇਕ ਮਾਂ ਅਤੇ ਉਸ ਦੀ 3 ਸਾਲ ਦੀ ਧੀ ਸ਼ਾਮਲ ਹੈ। ਸਥਾਨਕ ਅਧਿਕਾਰੀਆਂ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਵਿਚ ਇਕ ਹੋਰ ਵਾਹਨ ਸ਼ਾਮਲ ਸੀ। ਇਕ ਯਾਤਰੀ ਅਲੈਗਜ਼ੈਂਡਰੋ ਡੀ ਓਲੀਵੀਰਾ ਗਾਮਾਰੋ ਨੇ ਕਿਹਾ ਕਿ ਉਸ ਨੇ ਹਾਦਸੇ ਤੋਂ ਬਾਅਦ ਬੱਸ ਡਰਾਈਵਰ ਨਾਲ ਗੱਲ ਕੀਤੀ ਅਤੇ ਡਰਾਈਵਰ ਨੇ ਮੰਨਿਆ ਕਿ ਉਹ ਸੌਂ ਗਿਆ ਸੀ।