ਡਿਪਲੋਮੈਟਾਂ ਦੀ ਸੁਰੱਖਿਆ ਲਈ ਅਫਗਾਨਿਸਤਾਨ ’ਚ ਰਹਿਣਗੇ 650 ਅਮਰੀਕੀ ਫੌਜੀ

Saturday, Jun 26, 2021 - 12:30 AM (IST)

ਵਾਸ਼ਿੰਗਟਨ - ਅਮਰੀਕਾ ਵਿਚ ਫੌਜੀ ਬਲਾਂ ਦੀ ਅਫਗਾਨਿਸਤਾਨ ਤੋਂ ਵਾਪਸੀ ਤੋਂ ਬਾਅਦ ਡਿਪਲੋਮੈਟਾਂ ਦੀ ਸੁਰੱਖਿਆ ਲਈ ਅਮਰੀਕਾ ਦੇ 650 ਫੌਜੀ ਮੌਜੂਦ ਰਹਿਣਗੇ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਫੌਜੀਆਂ ਦੀ ਵਾਪਸੀ ਦਾ ਕੰਮ ਅਗਲੇ 2 ਹਫਤਿਆਂ ਵਿਚ ਬਹੁਤ ਕੁਝ ਪੂਰਾ ਹੋ ਜਾਏਗਾ। ਇਸ ਤੋਂ ਇਲਾਵਾ ਸੈਂਕੜੇ ਅਮਰੀਕੀ ਫੌਜੀ ਸਤੰਬਰ ਤੱਕ ਕਾਬੁਲ ਹਵਾਈ ਅੱਡੇ ’ਤੇ ਮੌਜੂਦ ਰਹਿਣਗੇ ਜਿਥੇ ਉਹ ਸੁਰੱਖਿਆ ਪ੍ਰਦਾਨ ਕਰਨ ਵਾਲੇ ਤੁਰਕੀ ਬਲਾਂ ਦੀ ਮਦਦ ਕਰਨਗੇ। ਇਹ ਫੌਜੀ ਇਥੇ ਅਸਥਾਈ ਤੌਰ ’ਤੇ ਓਦੋਂ ਤੱਕ ਰਹਿਣਗੇ ਜਦੋਂ ਤੱਕ ਕਿ ਤੁਰਕੀ ਦੀ ਅਗਵਾਈ ਵਾਲੀ ਰਸਮੀ ਸੁਰੱਖਿਆ ਮੁਹਿੰਮ ਸ਼ੁਰੂ ਨਹੀਂ ਹੋ ਜਾਂਦੀ। 4 ਹਜ਼ਾਰ ਤੋਂ ਜ਼ਿਆਦਾ ਅਮਰੀਕੀ ਫੌਜੀਆਂ ਵਿਚੋਂ ਵੱਡੀ ਗਿਣਤੀ ਵਿਚ ਫੌਜੀਆਂ ਦੀ ਵਾਪਸੀ ਦਾ ਕੰਮ ਹਾਲ ਦੇ ਮਹੀਨਿਆਂ ਵਿਚ ਤੇਜ਼ੀ ਨਾਲ ਚੱਲਿਆ ਹੈ, ਜਿਸਦੇ ਲਈ ਰਾਸ਼ਟਰਪੀ ਜੋ ਬਾਈਡੇਨ ਨੇ 11 ਸਤੰਬਰ ਦੀ ਸਮਾਂ ਹੱਦ ਤੈਅ ਕੀਤੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News