ਤੇਜ਼ ਮਿਰਚ ਵਾਲੇ ਮੋਮਜ਼ ਖਾਣੇ ਇਸ ਸਖ਼ਸ਼ ਨੂੰ ਪਏ ਮਹਿੰਗੇ, ਪਾਟ ਗਈਆਂ ਅੰਤੜੀਆਂ

8/4/2020 2:17:34 PM

ਬੀਜਿੰਗ (ਬਿਊਰੋ): ਦੁਨੀਆ ਵਿਚ ਜ਼ਿਆਦਾਤਰ ਲੋਕ ਮਸਾਲੇਦਾਰ ਚੀਜ਼ਾਂ ਖਾਣੀਆਂ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਮਸਾਲੇਦਾਰ ਚੀਜ਼ਾਂ ਖਾਣ ਦੇ ਸ਼ੁਕੀਨ ਹੋ ਤਾਂ ਤੁਹਾਨੂੰ ਜਰਾ ਸਾਵਧਾਨ ਰਹਿਣ ਦੀ ਲੋੜ ਹੈ।ਅਸਲ ਵਿਚ ਚੀਨ ਵਿਚ ਇਕ ਸ਼ਖਸ ਮਸਾਲੇਦਾਰ ਮੋਮਜ਼ ਨੂੰ ਦੇਖ ਕੇ ਖੁਦ 'ਤੇ ਕਾਬੂ ਨਾ ਰੱਖ ਸਕਿਆ। ਫਿਰ ਤੇਜ਼ ਮਿਰਚ ਵਾਲੇ ਮੋਮਜ਼ ਖਾਣ ਨਾਲ ਸ਼ਖਸ ਦੀ ਜਾਨ 'ਤੇ ਬਣ ਆਈ। ਤੇਜ਼ ਮਸਾਲੇਦਾਰ ਮੋਮਜ਼ ਖਾਣ ਕਾਰਨ ਸ਼ਖਸ ਦੇ ਪੇਟ ਵਿਚ ਅਚਾਨਕ ਧਮਾਕਾ ਹੋਇਆ ਅਤੇ ਉਸ ਦੀਆਂ ਅੰਤੜੀਆਂ ਪਾਟ ਗਈਆਂ। 

PunjabKesari

ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ। ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਸ਼ਖਸ ਦੀ ਜਾਨ ਡਾਕਟਰ ਕਾਫੀ ਮਿਹਨਤ ਦੇ ਬਾਅਦ ਬਚਾ ਪਾਏ। ਇਹ ਮਾਮਲਾ ਚੀਨ ਦੇ ਜਿਆਂਗਸ਼ੂ ਸੂਬੇ ਦਾ ਹੈ। ਹੁਣ ਇਹ ਘਟਨਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। 63 ਸਾਲਾ ਵਾਂਗ ਨੇ ਡਿਨਰ ਵਿਚ ਕਾਫੀ ਤੇਜ਼ ਮਿਰਚ ਵਾਲੇ ਮੋਮਜ਼ ਖਾਧੇ। ਥੋੜ੍ਹੀ ਦੇ ਬਾਅਦ ਉਸ ਦੇ ਪੇਟ ਵਿਚ ਤੇਜ਼ ਦਰਦ ਹੋਣ ਲੱਗਾ ਅਤੇ ਪੇਟ ਵਿਚ ਛੋਟੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਲਦੀ ਹੀ ਉਸ ਦੀ ਤਬੀਅਤ ਵਿਗੜਨ ਲੱਗੀ। ਵਾਂਗ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਭਾਰਤੀ ਮੂਲ ਦੀ ਖੋਜਕਰਤਾ ਦਾ ਕਤਲ

ਡਾਕਟਰਾਂ ਨੇ ਜਾਂਚ ਕਰਨ ਦੇ ਬਾਅਦ ਦੱਸਿਆ ਕਿ ਤੇਜ਼ ਮਿਰਚ ਵਾਲੇ ਮੋਮਜ਼ ਖਾਣ ਨਾਲ ਵਾਂਗ ਦੇ ਪੇਟ ਵਿਚ ਤੇਜ਼ੀ ਨਾਲ ਗੈਸ ਬਣੀ। ਪਰ ਅੰਤੜਿਆਂ ਵਿਚ ਖਾਣਾ ਫਸ ਗਿਆ ਅਤੇ ਦਬਾਅ ਵਧਣ 'ਤੇ ਧਮਾਕਾ ਹੋ ਗਿਆ। ਇੱਥੇ ਦੱਸ ਦਈਏ ਕਿ ਵਾਂਗ ਨੂੰ ਪਹਿਲਾਂ ਤੋਂ ਹੀ ਪੇਟ ਅਤੇ ਪਾਚਨ ਨਾਲ ਸਬੰਧਤ ਕੁਝ ਸਮੱਸਿਆਵਾਂ ਸਨ। ਅਜਿਹੇ ਵਿਚ ਡਾਕਟਰਾਂ ਨੇ ਉਹਨਾਂ ਨੂੰ ਮਸਾਲੇਦਾਰ ਖਾਣਾ ਖਾਣ ਤੋਂ ਮਨਾ ਕੀਤਾ ਸੀ ਪਰ ਵਾਂਗ ਨੇ ਇਸ ਸਲਾਹ ਦੀ ਅਣਦੇਖੀ ਕੀਤੀ ਜੋ ਉਸ ਨੂੰ ਭਾਰੀ ਪੈ ਗਈ। ਇਸ ਗਲਤੀ ਨਾਲ ਵਾਂਗ ਦੀ ਜਾਨ ਖਤਰੇ ਵਿਚ ਪੈ ਗਈ ਸੀ।ਵਾਂਗ ਨੇ ਈਸਟ-ਚਾਈਨਾ ਦੇ ਮਸ਼ਹੂਰ ਤੇਜ਼ ਮਿਰਚੀ ਵਾਲੇ ਮੋਮਜ਼ ਖਾਧੇ ਸਨ ਅਤੇ ਸੂਪ ਵੀ ਪੀਤਾ ਸੀ। ਪਰ ਉਸ ਦੀ ਲਾਪਰਵਾਹੀ ਉਸ 'ਤੇ ਭਾਰੀ ਪੈ ਗਈ। ਇਸ ਘਟਨਾ ਨਾਲ ਪੀੜਤ ਸਦਮੇ ਵਿਚ ਹੈ।
 


Vandana

Content Editor Vandana