ਪੁਰਤਗਾਲ ਦੇ ਜੰਗਲਾਂ ''ਚ ਲੱਗੀ ਅੱਗ ਕਾਰਨ 62 ਵਿਅਕਤੀਆਂ ਦੀ ਮੌਤ

Monday, Jun 19, 2017 - 08:57 AM (IST)

ਪੁਰਤਗਾਲ ਦੇ ਜੰਗਲਾਂ ''ਚ ਲੱਗੀ ਅੱਗ ਕਾਰਨ 62 ਵਿਅਕਤੀਆਂ ਦੀ ਮੌਤ

ਪੇਨੇਲਾ— ਮੱਧ ਪੁਰਤਗਾਲ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ 'ਚ ਘੱਟੋ-ਘੱਟ 62 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਝੁਲਸ ਗਏ ਹਨ। ਸਰਕਾਰ ਨੇ ਅੱਜ ਕਿਹਾ ਕਿ ਵਧੇਰੇ ਮੌਤਾਂ ਕਾਰ 'ਚ ਝੁਲਸ ਕੇ ਹੋਈਆਂ। ਕੋਇੰਬ੍ਰਾ ਤੋਂ ਲਗਭਗ 50 ਕਿਲੋਮੀਟਰ ਦੂਰ ਪੇਡੋਗਾਓ ਗ੍ਰਾਂਡੇ ਮਿਊਂਸੀਪਲਟੀ ਦੇ ਜੰਗਲ 'ਚ ਕੱਲ ਬਾਅਦ ਦੁਪਹਿਰ ਅੱਗ ਭੜਕ ਉੱਠੀ ਸੀ।  
ਫਾਇਰ ਬ੍ਰਿਗੇਡ ਦੇ 600 ਮੁਲਾਜ਼ਮ ਅਤੇ 160 ਗੱਡੀਆਂ ਨੂੰ ਅੱਗ 'ਤੇ ਕਾਬੂ ਪਾਉਣ ਲਈ ਭੇਜਿਆ ਗਿਆ ਹੈ। ਅੱਗ ਬੜੀ ਤੇਜ਼ੀ ਨਾਲ ਕਈ ਥਾਵਾਂ 'ਤੇ ਫੈਲ ਗਈ। ਲਿਸਬਿਨ ਦੇ ਨੇੜੇ ਸਿਵਲ ਪ੍ਰੋਟੈਕਸ਼ਨ ਦੇ ਮੁੱਖ ਦਫਤਰ 'ਚ ਪ੍ਰਧਾਨ ਮੰਤਰੀ ਐਨਟੋਨੀਓ ਕੋਸਟਾ ਨੇ ਕਿਹਾ, ''ਮਾੜੀ ਕਿਸਮਤ ਨਾਲ ਜੰਗਲਾਂ 'ਚ ਲੱਗੀ ਅੱਗ ਦੇ ਸੰਦਰਭ 'ਚ  ਹਾਲ ਹੀ ਦੇ ਸਾਲਾਂ 'ਚ ਸਾਡੇ ਵਲੋਂ ਦੇਖੀਆਂ ਗਈਆਂ ਸਭ ਤੋਂ ਵੱਡੀਆਂ ਦੁਰਘਟਨਾਵਾਂ 'ਚੋਂ ਇਹ ਇਕ ਲੱਗਦੀ ਹੈ।'' ਉਨ੍ਹਾਂ ਕਿਹਾ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ।


Related News