ਅਮਰੀਕਾ ਨੇ ਸੋਮਾਲੀਆ ''ਚ ਅੱਤਵਾਦੀਆਂ ਨੂੰ ਬਣਾ ਕੀਤਾ ਹਵਾਈ ਹਮਲਾ, 62 ਦੀ ਮੌਤ
Monday, Dec 17, 2018 - 07:59 PM (IST)

ਜੋਹਾਨਿਸਬਰਗ— ਅਮਰੀਕੀ ਫੌਜ ਨੇ ਦੱਸਿਆ ਕਿ ਉਸ ਨੇ ਸੋਮਾਲੀਆ ਦੇ ਗਾਂਦਰਸ਼ੇ ਖੇਤਰ 'ਚ 6 ਹਵਾਈ ਹਮਲੇ ਕਰਕੇ ਅਲ ਸ਼ਬਾਬ ਦੇ 62 ਅੱਤਵਾਦੀਆਂ ਨੂੰ ਮਾਰ ਸੁੱਟਿਆ। ਸੋਮਵਾਰ ਨੂੰ ਫੌਜ ਦੇ ਅਫ੍ਰੀਕੀ ਕਮਾਨ ਨੇ ਇਕ ਬਿਆਨ ਜਾਰੀ ਕਰ ਕਿਹਾ ਕਿ ਉਨ੍ਹਾਂ ਨੇ ਚਾਰ ਹਵਾਈ ਹਮਲੇ 15 ਦਸੰਬਰ ਨੂੰ ਕੀਤੇ ਜਿਸ 'ਚ 34 ਲੋਕ ਮਾਰੇ ਗਏ। ਇਸ ਤੋਂ ਇਲਾਵਾ 2 ਹਵਾਈ ਹਮਲੇ 16 ਦਸੰਬਰ ਨੂੰ ਹੋਏ ਜਿਸ 'ਚ 28 ਲੋਕ ਮਾਰੇ ਗਏ। ਬਿਆਨ 'ਚ ਕਿਹਾ ਗਿਆ ਕਿ ਦੇਸ਼ ਦੀ ਰਾਜਧਾਨੀ ਮੋਗਾਦਿਸ਼ੂ ਦੇ ਦੱਖਣੀ ਦੇ ਤਟੀ ਖੇਤਰ ਗਾਂਦਰਸ਼ੇ 'ਚ ਇਹ ਹਵਾਈ ਹਮਲੇ ਹੋਏ। ਇਸ 'ਚ ਕਿਸੇ ਵੀ ਨਾਗਰਿਕ ਦੇ ਜ਼ਖਮੀ ਜਾਂ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਬਿਆਨ 'ਚ ਦੱਸਿਆ ਗਿਆ ਕਿ ਇਹ ਸਾਰੇ ਹਵਾਈ ਹਮਲੇ ਸੋਮਾਲੀਆ ਦੀ ਸਰਕਾਰ ਦੇ ਕਰੀਬੀ ਸਹਿਯੋਗ ਨਾਲ ਕੀਤੇ ਗਏ।