ਕਾਂਗੋ ਦੀ ਕੀਵੂ ਝੀਲ ਵਿਚ ਕਿਸ਼ਤੀ ਡੁੱਬਣ ਕਾਰਨ 61 ਲੋਕਾਂ ਦੀ ਮੌਤ

Sunday, Jun 21, 2020 - 10:29 AM (IST)

ਕਾਂਗੋ ਦੀ ਕੀਵੂ ਝੀਲ ਵਿਚ ਕਿਸ਼ਤੀ ਡੁੱਬਣ ਕਾਰਨ 61 ਲੋਕਾਂ ਦੀ ਮੌਤ

ਕਿਨਸ਼ਾਸਾ- ਕਾਂਗੋ ਦੇ ਮੰਤਰੀ ਪ੍ਰੀਸ਼ਦ ਨੇ ਕਿਹਾ ਕਿ ਕੀਵੂ ਝੀਲ ਵਿਚ ਕਿਸ਼ਤੀ ਡੁੱਬਣ ਕਾਰਨ 61 ਲੋਕਾਂ ਦੀ ਮੌਤ ਹੋ ਗਈ। ਮੰਤਰੀ ਪ੍ਰੀਸ਼ਦ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਇਸ ਹਫਤੇ ਕੀਵੂ ਝੀਲ ਵਿਚ ਵਾਪਰੀ ਦੁਰਘਟਨਾ ਵਿਚ 61 ਲੋਕਾਂ ਦੀ ਮੌਤ ਹੋ ਗਈ।
ਸਥਾਨਕ ਖਬਰਾਂ ਮੁਤਾਬਕ ਪੋਰਟਲ ਨੇ ਸ਼ਨੀਵਾਰ ਸ਼ਾਮ ਮੰਤਰੀ ਪ੍ਰੀਸ਼ਦ ਦੀ ਬੈਠਕ ਦੇ ਥੋੜ੍ਹੀ ਦੇਰ ਬਾਅਦ ਇਸ ਘਟਨਾ ਵਿਚ 61 ਲੋਕਾਂ ਦੇ ਮਾਰੇ ਜਾਣ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ। 
ਜ਼ਿਕਰਯੋਗ ਹੈ ਕਿ ਕਾਂਗੋ ਦੇ ਕੀਵੂ ਨਦੀ ਵਿਚ ਸੋਮਵਾਰ ਨੂੰ ਕਿਸ਼ਤੀ ਉਲਟ ਗਈ ਸੀ। ਸ਼ੁਰੂਆਤੀ ਮੀਡੀਆ ਰਿਪੋਰਟ ਮੁਤਾਬਕ ਇਕ ਹਾਦਸੇ ਵਿਚ 20 ਲੋਕਾਂ ਦੀ ਮੌਤ ਦੀ ਖਬਰ ਮਿਲੀ ਸੀ।

ਕੀਵੂ ਸੂਬੇ ਦੇ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਤੇਜ਼ ਹਵਾਵਾਂ ਅਤੇ ਵਧੇਰੇ ਲੋਕਾਂ ਦੇ ਸਵਾਰ ਹੋਣ ਕਾਰਨ ਕਿਸ਼ਤੀ ਟੁੱਟ ਗਈ ਹੋਵੇਗੀ। ਫਿਲਹਾਲ ਇਸ ਸਬੰਧੀ ਅਜੇ ਜਾਂਚ ਹੋ ਰਹੀ ਹੈ।


author

Lalita Mam

Content Editor

Related News