ਦੇਰ ਰਾਤ ਵਾਪਰਿਆ ਭਿਆਨਕ ਹਾਦਸਾ! ਘੱਟੋ-ਘੱਟ 61 ਲੋਕਾਂ ਦੀ ਹੋਈ ਮੌਤ

Saturday, Aug 10, 2024 - 08:41 AM (IST)

ਬ੍ਰਾਜ਼ੀਲ (ਏ.ਪੀ.): ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ ਵਿਚ ਇਕ ਯਾਤਰੀ ਵਿਮਾਨ ਦੇ ਸ਼ੁੱਕਰਵਾਰ ਰਾਤ ਹਾਦਸਾਗ੍ਰਸਤ ਹੋਣ ਨਾਲ ਉਸ ਵਿਚ ਸਵਾਰ 61 ਲੋਕਾਂ ਦੀ ਮੌਤ ਹੋ ਗਈ। ਏਅਰਲਾਈਨ ਕੰਪਨੀ VOEPASS ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੰਪਨੀ ਨੇ ਪਹਿਲਾਂ ਕਿਹਾ ਸੀ ਕਿ ਸਾਓ ਪਾਓਲੋ ਤੋਂ 80 ਕਿੱਲੋਮੀਟਰ ਉੱਤਰ ਪੱਛਮ 'ਚ ਸਥਿਤ ਵਿਨਹੇਦੋ ਵਿਚ ਇਕ ਰਿਹਾਇਸ਼ੀ ਕੰਪਲੈਕਸ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋਏ ਜਹਾਜ਼ ਵਿਚ 62 ਲੋਕ ਸਵਾਰ ਸਨ ਅਤੇ ਇਨ੍ਹਾਂ ਸਾਰਿਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਦੱਸਿਆ ਕਿ ਜਹਾਜ਼ 'ਚ 61 ਲੋਕ ਮੌਜੂਦ ਸਨ। 

ਇਹ ਖ਼ਬਰ ਵੀ ਪੜ੍ਹੋ - ਹੁਣ ATM ਤੋਂ ਮਿਲਿਆ ਕਰੇਗੀ ਸਰਕਾਰੀ ਕਣਕ! ਨਹੀਂ ਪਵੇਗੀ ਡੀਪੂ ਦੀਆਂ ਲੰਮੀਆਂ ਲਾਈਨਾਂ 'ਚ ਲੱਗਣ ਦੀ ਲੋੜ

ਇਸ ਹਾਦਸੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇਕ ਜਹਾਜ਼ ਹਵਾ ਵਿਚ ਝੂਲਦਾ ਹੋਇਆ ਜ਼ਮੀਨ 'ਤੇ ਆ ਡਿੱਗਦਾ ਹੈ। ਇਸ ਮਗਰੋਂ ਅਚਾਨਕ ਧੂਏਂ ਦਾ ਗੁਬਾਰ ਹਵਾ ਵਿਚ ਉੱਡਦਾ ਵੀ ਨਜ਼ਰ ਆਉਂਦਾ ਹੈ। ਇਸ ਹਾਦਸੇ ਵਿਚ ਕਈ ਘਰਾਂ ਨੂੰ ਨੁਕਸਾਨ ਪਹੁੰਚਣ ਦੀ ਖ਼ਬਰ ਵੀ ਸਾਹਮਣੇ ਆਈ ਹੈ। 

ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਲਈ ਦੁੱਧ ਗਰਮ ਕਰ ਰਹੀ ਸੀ ਮਾਂ, ਅਚਾਨਕ ਮਚੇ ਭਾਂਬੜਾਂ ਨਾਲ ਇਲਾਕੇ 'ਚ ਪਈਆਂ ਭਾਜੜਾਂ

VOEPASS ਨੇ ਇਕ ਬਿਆਨ ਵਿਚ ਕਿਹਾ, "ਕੰਪਨੀ ਇਹ ਘੋਸ਼ਣਾ ਕਰਦੇ ਹੋਏ ਬਹੁਤ ਦੁਖੀ ਹੈ ਕਿ ਫ਼ਲਾਈਟ ਨੰਬਰ 2283 ਵਿਚ ਸਵਾਰ ਸਾਰੇ 61 ਲੋਕਾਂ ਦੀ ਹਾਦਸੇ ਵਾਲੀ ਥਾਂ 'ਤੇ ਮੌਤ ਹੋ ਗਈ।" ਇਸ ਸਮੇਂ, ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ VOEPASS ਦੀ ਤਰਜੀਹ ਹੈ। ਕੰਪਨੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸਹਿਯੋਗ ਕਰ ਰਹੀ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News