ਸਵਾ 10 ਕਰੋੜ ’ਚ ਵਿਕੀ 60 ਸਾਲ ਪੁਰਾਣੀ ਵ੍ਹਿਸਕੀ, ਜਾਣੋ ਕੀ ਹੈ ਇਸ ਦੀ ਖ਼ਾਸੀਅਤ

Thursday, Feb 25, 2021 - 09:18 AM (IST)

ਸਵਾ 10 ਕਰੋੜ ’ਚ ਵਿਕੀ 60 ਸਾਲ ਪੁਰਾਣੀ ਵ੍ਹਿਸਕੀ, ਜਾਣੋ ਕੀ ਹੈ ਇਸ ਦੀ ਖ਼ਾਸੀਅਤ

ਸਕਾਟਲੈਂਡ (ਇੰਟ.)– ਇਕ ਬੋਤਲ ਵ੍ਹਿਸਕੀ ਦੀ ਕੀਮਤ ’ਚ ਘੱਟ ਤੋਂ ਘੱਟ 25 ਟੂ ਬੀ. ਐੱਚ. ਕੇ. ਫਲੈਟ ਆ ਸਕਦਾ ਹੈ। ਤੁਹਾਨੂੰ ਸੁਣਨ ’ਚ ਭਾਂਵੇ ਮਜ਼ਾਕ ਲੱਗ ਰਿਹਾ ਹੋਵੇ ਪਰ ਹੈ ਇਹ ਸੋਲਾ ਆਨੇ ਸੱਚ। ਸਕਾਟਲੈਂਡ ’ਚ ਤਿਆਰ ਕੀਤੀ ਗਈ ਵ੍ਹਿਸਕੀ ਦੀ ਇਕ ਅਨੋਖੀ ਬੋਤਲ ਇਕ ਮਿਲੀਅਨ ਪੌਂਡ ਯਾਨੀ ਕਰੀਬ 10 ਕਰੋੜ 26 ਲੱਖ ਰੁਪਏ ’ਚ ਵਿਕੀ ਹੈ। ਇੰਨੀ ਮਹਿੰਗੀ ਹੋਣ ਦੇ ਬਾਵਜੂਦ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਵ੍ਹਿਸਕੀ ਨਹੀਂ ਹੈ। ਜੇ ਦੁਨੀਆ ਦੀ ਸਭ ਤੋਂ ਮਹਿੰਗੀ ਵ੍ਹਿਸਕੀ ਦੀ ਕੀਮਤ ਦੀ ਗੱਲ ਕਰੀਏ ਤਾਂ ਉਸ ਦਾ ਰੇਟ 15 ਕਰੋੜ 39 ਲੱਖ ਰੁਪਏ ਹੈ ਜੋ 2019 ’ਚ ਲੰਡਨ ’ਚ ਹੋਈ ਸੇਲ ’ਚ ਨੀਲਾਮੀ ਕੀਤੀ ਗਈ ਸੀ। ਇਹ ਬੋਤਲ ਵੀ ਕਾਸਕ ਨੰਬਰ 263 ਤੋਂ ਪੈਕ ਕੀਤੀ ਗਈ ਸੀ।

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਦਾ ਨਾਮ ਬਦਲ ਕੇ ਰੱਖਿਆ ਗਿਆ ‘ਨਰਿੰਦਰ ਮੋਦੀ ਸਟੇਡੀਅਮ’

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਮੋਰੇ ਡਿਸਟਿਲਰੀ ਦੇ ਵਿਸ਼ੇਸ਼ ਕਾਸਕ ਨੰਬਰ 263 ਤੋਂ ਵ੍ਹਿਸਕੀ ਦੀਆਂ ਅਜਿਹੀਆਂ 14 ਖਾਸ ਬੋਤਲ ਤਿਆਰ ਕੀਤੀਆਂ ਗਈਆਂ ਸਨ। 10 ਕਰੋੜ 26 ਲੱਖ ਰੁਪਏ ’ਚ ਵਿਕੀ ਬੋਤਲ, ਜੋ ਇਨ੍ਹਾਂ 14 ’ਚੋਂ ਇਕਸੀ। ਇਸ ਨੂੰ ‘ਪਵਿੱਤਰ ਵ੍ਹਿਸਕੀ’ ਵੀ ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਹਰਫਨਮੌਲਾ ਖਿਡਾਰੀ ਸੁਰੇਸ਼ ਰੈਨਾ ਕ੍ਰਿਕਟ ਤੋਂ ਮਗਰੋਂ ਹੁਣ ਸੰਗੀਤ ਦੀ ਦੁਨੀਆ 'ਚ ਸ਼ਾਮਲ ਹੋਣ ਲਈ ਤਿਆਰ

ਕੀ ਖਾਸ ਹੈ ਇਸ ’ਚ
ਮੋਰੇ ਡਿਸਟਿਲਰੀ ਦੇ ਵਿਸ਼ੇਸ਼ ਕਾਸਕ ਨੰਬਰ 263 ਨੂੰ ਦੁਨੀਆ ਦਾ ਸਭ ਤੋਂ ਪ੍ਰਸਿੱਧ ਵ੍ਹਿਸਕੀ ਕਾਸਕ ਵੀ ਕਿਹਾ ਜਾਂਦਾ ਹੈ। ਇਸ ਨੂੰ ਤਿਆਰ ਕਰਨ ਲਈ ਇਸ ਕਾਸਕ ’ਚ ਸਮੱਗਰੀਆਂ 1926 ’ਚ ਹੀ ਪਾ ਦਿੱਤੀਆਂ ਗਈਆਂ ਸਨ ਅਤੇ 60 ਸਾਲ ਬਾਅਦ 1986 ’ਚ ਇਸ ਨੂੰ ਬੋਤਲ ’ਚ ਪੈਕ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News