ਪਾਕਿ ''ਚ ਰਾਸ਼ਟਰਪਤੀ ਭਵਨ ਦੇ ਬਜਟ ''ਚ ਕੀਤੀ ਗਈ 60 ਫੀਸਦੀ ਕਟੌਤੀ

06/14/2020 9:25:07 PM

ਇਸਲਾਮਾਬਾਦ-ਪਾਕਿਸਤਾਨ 'ਚ ਰਾਸ਼ਟਰਪਤੀ ਦਫਤਰ ਨਾਲ ਜੁੜੇ ਬਜਟ 'ਚ ਵਿੱਤੀ ਸਾਲ 2020-21 ਲਈ 60 ਫੀਸਦੀ ਦੀ ਭਾਰੀ ਕਟੌਤੀ ਕੀਤੀ ਗਈ ਹੈ। ਉੱਥੇ ਇਸ ਦੌਰਾਨ ਸੁਪਰੀਮ ਕੋਰਟ ਅਤੇ ਇਸਲਾਮਾਬਦ ਹਾਈ ਕੋਰਟ ਦੇ ਖਰਚੇ 'ਚ ਵਾਧਾ ਕੀਤਾ ਗਿਆ ਹੈ। ਬਜਟ ਦਸਤਾਵੇਜ਼ ਤੋਂ ਇਹ ਜਾਣਕਾਰੀ ਮਿਲੀ ਹੈ। ਪਾਕਿਸਤਾਨ ਦੇ 2020-21 ਦਾ ਬਜਟ ਸ਼ੁੱਕਰਵਾਰ ਨੂੰ ਪੇਸ਼ ਕੀਤਾ ਗਿਆ ਸੀ। ਬਜਟ ਦਾ ਬਿਊਰੋ ਹੁਣ ਸਾਹਮਣੇ ਆ ਰਿਹਾ ਹੈ। 'ਡਾਨ' ਅਖਬਾਰ ਦੀ ਰਿਪੋਰਟ ਮੁਤਾਬਕ ਖਤਮ ਹੋ ਰਹੇ ਵਿੱਤੀ ਸਾਲ ਲਈ ਰਾਸ਼ਟਰਪਤੀ ਭਵਨ ਦਾ ਕੁੱਲ ਬਜਟ 99.2 ਕਰੋੜ ਰੁਪਏ ਸੀ ਪਰ ਰਾਸ਼ਟਰਪਤੀ ਆਰਿਫ ਅਲਵੀ ਨੇ 2020-21 ਲਈ ਇਸ ਨੂੰ 60.18 ਫੀਸਦੀ ਜਾਂ 59.7 ਕਰੋੜ ਰੁਪਏ ਘਟਾ ਦਿੱਤਾ ਹੈ।

ਰਾਸ਼ਟਰਪਤੀ ਨੇ ਜਿਥੇ ਆਪਣੇ ਵਿਅਕਤੀਗਤ ਖਰਚਿਆਂ 'ਚ ਕਟੌਤੀ ਕੀਤੀ ਹੈ ਉੱਥੇ ਮਨੁੱਖੀ ਸਰੋਤ ਦੇ ਭੱਤਿਆਂ 'ਚ ਵੀ ਕਮੀ ਕੀਤੀ ਗਈ ਹੈ। ਬਜਟ ਦਸਤਾਵੇਜ਼ ਮੁਤਾਬਕ ਰਾਸ਼ਟਰਪਤੀ ਸਕੱਤਰੇਤ ਦੇ ਕਮਰਚਾਰੀਆਂ ਅਤੇ ਅਧਿਕਾਰੀਆਂ ਦੇ ਨਿਯਮਿਤ ਭੱਤੇ ਅਤੇ ਹੋਰ ਭੱਤੇ 2020-21 'ਚ 19.32 ਕਰੋੜ ਰੁਪਏ ਰਹਿਣਗੇ, ਜਿਹੜੇ 2019-20 ਲਈ 45.87 ਕਰੋੜ ਰੁਪਏ ਸਨ। ਇਸ ਤਰ੍ਹਾਂ ਰਾਸ਼ਟਰਪਤੀ ਭਵਨ ਦੇ ਸੰਚਾਲਨ ਖਰਚਿਆਂ ਨੂੰ 18.04 ਕਰੋੜ ਰੁਪਏ ਤੋਂ ਘਟਾ ਕੇ 5.33 ਕਰੋੜ ਰੁਪਏ ਕਰ ਦਿੱਤਾ ਗਿਆ ਹੈ।


Karan Kumar

Content Editor

Related News