ਇਰਾਕ ''ਚ 6 ਅੱਤਵਾਦੀ ਢੇਰ, ਇਕ ਪੁਲਸ ਮੁਲਾਜ਼ਮ ਦੀ ਮੌਤ

Sunday, May 17, 2020 - 11:14 AM (IST)

ਇਰਾਕ ''ਚ 6 ਅੱਤਵਾਦੀ ਢੇਰ, ਇਕ ਪੁਲਸ ਮੁਲਾਜ਼ਮ ਦੀ ਮੌਤ

ਬਗਦਾਦ- ਇਰਾਕ ਦੇ ਸਲਾਹੁਦੀਨ ਤੇ ਦਿਆਲਾ ਸੂਬੇ ਵਿਚ ਇਸਲਾਮਿਕ ਸਟੇਟ ਅੱਤਵਾਦੀਆਂ ਦੇ ਖਿਲਾਫ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ 6 ਅੱਤਵਾਦੀ ਮਾਰੇ ਗਏ ਜਦਕਿ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਇਰਾਕੀ ਬਲਾਂ ਵਲੋਂ ਦਿੱਤੀ ਗਈ ਹੈ।

ਇਰਾਕ ਦੇ ਅਰਧ-ਸੈਨਿਕ ਬਲ ਹਸ਼ਦ ਸ਼ਾਬੀ ਨੇ ਦੱਸਿਆ ਕਿ ਸਲਾਹੁਦੀਨ ਸੂਬੇ ਦੀ ਰਾਜਧਾਨੀ ਤਿਕਰਿਤ ਦੇ ਅਲ-ਜਰਗਾ ਇਲਾਕੇ ਵਿਚ ਇਸਲਾਮਿਕ ਸਟੇਟ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਧਾਵਾ ਬੋਲਿਆ। ਸੁਰੱਖਿਆ ਬਲਾਂ ਦੀ ਇਸ ਕਾਰਵਾਈ ਵਿਚ ਵਿਚ 6 ਅੱਤਵਾਦੀ ਮਾਰੇ ਗਏ। ਦਿਆਲਾ ਸੂਬੇ ਦੇ ਪੁਲਸ ਅਧਿਕਾਰੀ ਅਹਿਮਦ ਸ਼ਿਮਰੀ ਨੇ ਦੱਸਿਆ ਕਿ ਸੂਬਾਈ ਰਾਜਧਾਨੀ ਬਾਕੁਬਾ ਦੇ ਪੂਰਬ-ਉੱਤਰ ਵਿਚ ਅਲ-ਅੱਬਾਰਾ ਇਲਾਕੇ ਵਿਚ ਪੁਲਸ ਦੀ ਜਾਂਚ ਚੌਕੀ 'ਤੇ ਇਸਲਾਮਿਕ ਸਟੇਟ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਗੋਲੀਬਾਰੀ ਵਿਚ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ ਜਦਕਿ ਇਕ ਅਧਿਕਾਰੀ ਜ਼ਖਮੀ ਹੋ ਗਿਆ। ਇਸ ਤੋਂ ਪਹਿਲਾਂ ਇਰਾਕੀ ਪ੍ਰਧਾਨ ਮੰਤਰੀ ਮੁਸਤਫਾ ਅਲ-ਕਦਿਮੀ ਨੇ ਕਿਹਾ ਸੀ ਕਿ ਇਰਾਕੀ ਫੌਜ ਇਸਲਾਮਿਕ ਸਟੇਟ ਅੱਤਵਾਦੀਆਂ ਦੇ ਖਿਲਾਫ ਵੱਡੀਆਂ ਮੁਹਿੰਮਾਂ ਛੇੜੇਗੀ ਤੇ ਹਸ਼ਦ ਸ਼ਾਬੀ ਇਸ ਮੁਹਿੰਮ ਵਿਚ ਸੁਰੱਖਿਆ ਬਲਾਂ ਦੇ ਮੋਹਰੀ ਮੋਰਚੇ 'ਤੇ ਹੋਵੇਗੀ।


author

Baljit Singh

Content Editor

Related News