PoK ਦੀ ਨੀਲਮ ਘਾਟੀ ''ਚ ਨਾਲੇ ''ਚ ਡਿੱਗੀ ਜੀਪ, 6 ਔਰਤਾਂ ਦੀ ਮੌਤ

Monday, Nov 28, 2022 - 09:35 AM (IST)

PoK ਦੀ ਨੀਲਮ ਘਾਟੀ ''ਚ ਨਾਲੇ ''ਚ ਡਿੱਗੀ ਜੀਪ, 6 ਔਰਤਾਂ ਦੀ ਮੌਤ

ਇਸਲਾਮਾਬਾਦ (ਭਾਸ਼ਾ)-  ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਨੀਲਮ ਘਾਟੀ ਵਿਚ ਐਤਵਾਰ ਨੂੰ ਇਕ ਜੀਪ ਦੇ ਨਾਲੇ ਵਿਚ ਡਿੱਗਣ ਨਾਲ 6 ਔਰਤਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। 'ਡਾਨ' ਅਖ਼ਬਾਰ ਨੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਅਖਤਰ ਅਯੂਬ ਦੇ ਹਵਾਲੇ ਨਾਲ ਦੱਸਿਆ ਕਿ ਘਟਨਾ ਦੁਧਨਿਆਲ ਦੇ ਛਰੀ ਇਲਾਕੇ ਵਿਚ ਦੁਪਹਿਰ ਕਰੀਬ 3 ਵਜੇ ਵਾਪਰੀ, ਜਦੋਂ ਜੀਪ 300 ਫੁੱਟ ਡੂੰਘੇ ਸੁੱਕੇ ਨਾਲੇ ਵਿਚ ਡਿੱਗ ਗਈ।

ਇਹ ਵੀ ਪੜ੍ਹੋ: ਕੁਵੈਤ 'ਚ ਭਾਰਤੀ ਮਕੈਨੀਕਲ ਇੰਜੀਨੀਅਰ ਦੀ ਕਿਸਮਤ ਨੇ ਮਾਰਿਆ ਪਲਟਾ, ਰਾਤੋ-ਰਾਤ ਬਣਿਆ ਕਰੋੜਪਤੀ

ਉਨ੍ਹਾਂ ਦੱਸਿਆ ਕਿ ਹਾਦਸੇ ਵਿਚ 6 ਔਰਤਾਂ ਦੀ ਮੌਤ ਹੋ ਗਈ ਅਤੇ 8 ਹੋਰ ਲੋਕ ਜ਼ਖ਼ਮੀ ਹੋ ਗਏ। ਯਾਤਰੀ ਨੀਲਮ ਨਦੀ ਦੇ ਕੰਢੇ ਵਸੇ ਠੰਡਾ ਪਾਣੀ ਪਿੰਡ ਦੇ ਰਹਿਣ ਵਾਲੇ ਸਨ। ਅਯੂਬ ਨੇ ਕਿਹਾ ਕਿ ਵਾਹਨ ਵਿਚ ਸਮਰਥਾ ਤੋਂ ਵੱਧ ਲੋਕ ਸਵਾਰ ਸਨ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਦੁਧਨਿਆਲ ਵਿਚ ਬੁਨਿਆਦੀ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੋਂ 5 ਲੋਕਾਂ ਨੂੰ ਅੱਗੇ ਦੇ ਇਲਾਜ ਲਈ ਮੁਜ਼ੱਫਰਾਬਾਦ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: 3000 ਮੀਲ ਦਾ ਸਫ਼ਰ ਤੈਅ ਕਰ ਪ੍ਰੇਮੀ ਨੂੰ ਮਿਲਣ ਗਈ ਪ੍ਰੇਮਿਕਾ, ਫਿਰ ਮਿਲੀ ਸਿਰ ਕੱਟੀ ਲਾਸ਼


author

cherry

Content Editor

Related News