ਆਸਟਰੇਲੀਆ ਦੇ 8 ਵਿਚੋਂ 6 ਸੂਬੇ ਕੋਰੋਨਾ ਮੁਕਤ

Sunday, May 10, 2020 - 01:51 PM (IST)

ਆਸਟਰੇਲੀਆ ਦੇ 8 ਵਿਚੋਂ 6 ਸੂਬੇ ਕੋਰੋਨਾ ਮੁਕਤ

ਕੈਨਬਰਾ- ਆਸਟਰੇਲੀਆ ਦੇ 8 ਵਿਚੋਂ 6 ਸੂਬਿਆਂ ਤੇ ਖੇਤਰਾਂ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ ਤੇ ਇਹ ਸੂਬੇ ਹੁਣ ਕੋਰੋਨਾ ਮੁਕਤ ਹਨ। ਸਿਹਤ ਮੰਤਰੀ ਗ੍ਰੇਗ ਹੰਟ ਨੇ ਇਹ ਜਾਣਕਾਰੀ ਦਿੱਤੀ ਹੈ।

ਉਹਨਾਂ ਨੇ ਦੱਸਿਆ ਕਿ ਆਸਟਰੇਲੀਆ ਵਿਚ ਕੱਲ ਰਾਤ ਵਿਕਟੋਰੀਆ ਸੂਬੇ ਵਿਚ 10 ਤੇ ਨਿਊ ਸਾਊਥ ਵੇਲਸ ਵਿਚ ਕੋਰੋਨਾ ਇਨਫੈਕਸ਼ਨ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਜਦਕਿ ਵੈਸਟਰਨ ਆਸਟਰੇਲੀਆ, ਸਾਊਥ ਆਸਟਰੇਲੀਆ, ਕਵੀਂਸਲੈਂਡ, ਤਸਮਾਨੀਆ, ਆਸਟਰੇਲੀਅਨ ਕੈਪਿਟਲ ਟੈਰਿਟਰੀ ਤੇ ਨਾਰਦਨ ਟੈਰਿਟਰੀ ਵਿਚ ਕੋਈ ਮਾਮਲਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਰੋਕਥਾਮ ਵਿਚ ਸਫਲਤਾ ਲਈ ਇਥੋਂ ਦੇ ਲੋਕ ਵਧਾਈ ਦੇ ਪਾਤਰ ਹਨ ਪਰ ਯਾਤਰਾ 'ਤੇ ਗਏ ਲੋਕਾਂ ਦੀ ਵਾਪਸੀ ਤੋਂ ਬਾਅਦ ਨਵੇਂ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਹਰੇਕ ਮਾਮਲੇ ਨੂੰ ਨਿਪਟਾਉਣ ਲਈ ਲੜ ਸਕਦੇ ਹਾਂ।


author

Baljit Singh

Content Editor

Related News